ਚੰਡੀਗੜ੍ਹ, (ਅਵਤਾਰ ਸਿੰਘ): CPI (M) ਪੰਜਾਬ ਦੇ ਆਗੂ ਕਾਮਰੇਡ ਰਘੂਨਾਥ ਸਿੰਘ (65 ਸਾਲ) ਨਹੀਂ ਰਹੇ। ਉਹ ਪਿਛਲੇ ਇਕ ਮਹੀਨੇ ਤੋਂ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਕਰੋਨਾ ਦੇ ਇੰਫੈਕਸਨ ਕਾਰਨ ਦਾਖਲ ਸਨ ਪਰ 15 ਦਿਨ ਪਹਿਲਾਂ ਕਰੋਨਾ ਨੈਗੇਟਿਵ ਹੋਣ ਕਾਰਨ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਦੋ ਦਿਨ ਬਾਅਦ ਮੁੜ ਸਿਹਤ ਵਿਗੜ ਜਾਣ ਕਾਰਨ ਹਸਪਤਾਲ ਦਾਖਲ ਸਨ।
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਤੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੌਲਾ ਨੇ ਸੈਂਟਰਲ ਆਫ ਇੰਡੀਅਨ ਟਰੇਡ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਮਰੇਡ ਨੂਰਪੁਰੀ ਤੇ ਧਨੌਲਾ ਨੇ ਕਿਹਾ ਹੈ ਕਿ ਕਾਮਰੇਡ ਰਘੁਨਾਥ ਦੇ ਤੁਰ ਜਾਣ ਨਾਲ ਪੰਜਾਬ ਦੀ ਕਿਰਤੀ, ਮਜ਼ਦੂਰ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਾਥੀ ਸਿਰੜੀ, ਮਿਹਨਤੀ ਅਤੇ ਜਥੇਬੰਦੀ ਦੇ ਕੰਮਾਂ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਨੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ। ਕੰਢੀ ਸੰਘਰਸ਼ ਕਮੇਟੀ ਪੰਜਾਬ ਜਨਰਲ ਸਕੱਤਰ ਕਾਮਰੇਡ ਕਰਨ ਸਿੰਘ ਰਾਣਾ, ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂਆਂ ਗੁਰਮੇਸ਼ ਸਿੰਘ ਹੁਸ਼ਿਆਰਪੁਰ, ਮੇਲਾ ਸਿੰਘ ਰੁੜਕਾ, ਕਰਤਾਰ ਸਿੰਘ ਮਹੌਲੀ, ਬਲਵੀਰ ਸਿੰਘ ਸੁਹਾਵੀ, ਡਾਕਟਰ ਸਤਪਾਲ,ਕੇਵਲ ਸਿੰਘ ਮੁੱਲਾਂਪੁਰ, ਰਾਣਾ ਮਸੀਹ, ਨੱਥਾ ਸਿੰਘ ਜਲਾਲਾਬਾਦ, ਕੁਲ ਦੀਪ ਸਿੰਘ ਝਿੰਗੜ, ਗੁਰਨਾਮ ਤਲਵੰਡੀ, ਅਮਰਜੀਤ ਮੋਗਾ, ਭਜਨ ਸਮਰਾਲਾ ਆਦਿ ਸਾਥੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।