ਕੈਲੀਫੋਰਨੀਆਂ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 18 ਜ਼ਖਮੀ 3 ਮੌਤਾਂ

TeamGlobalPunjab
1 Min Read

ਪਾਲਾਮੇਸਾ ‘(ਕੈਲੀਫੋਰਨੀਆ) : ਸੜਕ ਦੁਰਘਟਨਾਵਾਂ ਹਰ ਦਿਨ ਵਾਪਰਦੀਆਂ ਹੀ ਰਹਿੰਦੀਆਂ ਹਨ। ਇਸ ਦੇ ਚਲਦਿਆਂ ਅਮਰੀਕਾ ਦੇ ਦੱਖਣੀ ਕੈਲੀਫੋਰਨੀਆਂ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਚਾਰਟਰ ਬੱਸ ਸੜਕ ਤੋਂ ਫਿਸਕ ‘ਤੇ ਇੱਕ ਡੈਮ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਹੀ ਬੱਸ ਨਹੀਂ 18 ਦੇ ਕਰੀਬ ਜ਼ਖਮੀ ਹੋ ਗਏ ਹਨ।

ਰਿਪੋਰਟਾਂ ਮੁਤਾਬਿਕ ਇਹ ਹਾਦਸਾ ਸੈਨ ਡਿਏਗੋ ਦੇ ਉੱਤਰ ਵਾਲੇ ਪਾਸੇ ਤਕਰੀਬਨ 72 ਕਿੱਲੋਮੀਟਰ ਦੂਰ ਪਾਲਾ ਮੇਸਾ ‘ਚ ਸਵੇਰੇ ਕਰੀਬ 10 ਵਜੇ ਵਾਪਰਿਆ। ਜਾਂਚ ਅਧਿਕਾਰੀਆਂ ਮੁਤਾਬਿਕ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮੀਂਹ ਕਾਰਨ ਸੜਕਾਂ ‘ਤੇ ਤਿਲਕਣ ਭਰੀ ਪਈ ਸੀ ਜਿਸ ਕਾਰਨ ਜਦੋਂ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਹ ਖਾਈ ਵਿੱਚ ਡਿੱਗ ਪਈ।

Share This Article
Leave a Comment