Home / News / ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੇਗੀ ਭਾਰਤ

ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੇਗੀ ਭਾਰਤ

ਆਕਲੈਂਡ- ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਇੱਕ ਸੜਕ ਹਾਦਸੇ ਦੌਰਾਨ ਮਾਰੇ ਗਏ 31 ਸਾਲਾ ਪੰਜਾਬੀ ਨੌਜਵਾਨ ਸਿਕੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਅਗਲੇ ਵੀਰਵਾਰ ਨੂੰ ਭਾਰਤ ਰਵਾਨਾ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਾਈਸਟਚਰਚ ਸਿਟੀ ਤੋਂ ਲੇਬਰ ਪਾਰਟੀ ਦੇ ਆਗੂ ਨਰਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਦੀ ਮਦਦ ਨਾਲ ਸਿਕੰਦਰਪਾਲ ਦੀ ਦੇਹ ਸਿੰਗਾਪੁਰ ਦੇ ਕਾਰਗੋ ਜਹਾਜ਼ ਰਾਹੀਂ 28 ਜਨਵਰੀ ਨੂੰ ਨਵੀਂ ਦਿੱਲੀ ਪਹੁੰਚ ਜਾਵੇਗੀ।

ਸਿਕੰਦਰਪਾਲ ਦਾ ਪਿਛੋਕੜ ਪਿੰਡ ਬਰਿਆਰ ਦਾ ਦੱਸਿਆ ਜਾ ਰਿਹਾ ਹੈ ਤੇ ਉਹ ਸਾਲ 2018 ਵਿੱਚ ਨਿਊਜ਼ੀਲੈਂਡ ਆਇਆ ਸੀ।

ਦੱਸਣਯੋਗ ਹੈ ਕਿ ਹਾਦਸਾ ਰੋਲਸਟਨ `ਚ ਮੇਨ ਸਾਊਥ ਰੋਡ ਸਟੇਟ ਹਾਈਵੇਅ 1 ਅਤੇ ਰੋਲਸਟਨ ਡਰਾਈਵ ਦੇ ਇੰਟਰਸੈਕਸ਼ਨ `ਤੇ 17 ਜਨਵਰੀ ਦੀ ਸਵੇਰੇ ਵਾਪਰਿਆ ਸੀ। ਟੱਕਰ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਸਿਕੰਦਰਪਾਲ ਸਿੰਘ ਦੀ ਮੌਕੇ `ਤੇ ਹੀ ਮੌਤ ਹੋ ਗਈ, ਜੋ ਕਿ ਉਸ ਵੇਲੇ ਟਰੱਕ `ਚ ਇਕੱਲਾ ਹੀ ਸੀ।

Check Also

ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ‘ਚ ਭਾਰਤੀ ਮੂਲ ਦਾ ਨੌਜਵਾਨ ਗ੍ਰਿਫਤਾਰ

ਮਿਸੀਸਾਗਾ: ਟੋਰਾਂਟੋ ਪੁਲਿਸ ਨੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਮਾਮਲੇ ‘ਚ ਭਾਰਤੀ ਮੂਲ ਦੇ ਨੌਜਵਾਨ ਨੂੰ …

Leave a Reply

Your email address will not be published.