ਵਿਗਿਆਨੀਆਂ ਨੇ ਕੀਤਾ ਦਾਅਵਾ, ਮਰਨ ਤੋਂ ਬਾਅਦ ਵੀ ਇਨਸਾਨੀ ਸਰੀਰ ‘ਚ ਰਹਿੰਦੀ ਹਿੱਲ-ਜੁਲ

TeamGlobalPunjab
2 Min Read

ਹਾਲ ਹੀ ‘ਚ ਕੀਤੀ ਰਿਸਰਚ ਮੁਤਾਬਕ ਆਸਟਰੇਲੀਆ ਦੇ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਇਨਸਾਨ ਦੇ ਮਰਨ ਤੋਂ ਬਾਅਦ ਵੀ ਦੇਹ ਨੂੰ ਲਗਭਗ ਇੱਕ ਸਾਲ ਤੱਕ ਸ਼ਾਂਤੀ ਨਹੀ ਮਿਲਦੀ ਉਹ ਭਟਕਦਾ ਅਤੇ ਹਿਲਦਾ ਜੁਲਦਾ ਰਹਿੰਦਾ ਹੈ।

ਇਹ ਖੁਲਾਸਾ ਆਸਟਰੇਲੀਆ ਦੀ ਵਿਗਿਆਨੀ ਐਲੀਸਨ ਵਿਲਸਨ ਵਲੋਂ 17 ਮਹੀਨਿਆਂ ਦੀ ਰਿਸਰਚ ਤੋਂ ਬਾਅਦ ਕੀਤਾ ਗਿਆ ਹੈ। ਮਹਿਲਾ ਵਿਗਿਆਨੀ ਨੇ ਰਿਸਰਚ ਤੋਂ ਬਾਅਦ ਏਐੱਫਪੀ ਨੂੰ ਦੱਸਿਆ ਹੈ ਕਿ ਮਰਨ ਤੋਂ ਬਾਅਦ ਵੀ ਇਨਸਾਨ ਦੀ ਦੇਹ ਨੂੰ ਸ਼ਾਂਤੀ ਨਹੀਂ ਮਿਲਦੀ ਹੈ।

ਵਿਗਿਆਨੀ ਐਲੀਸਨ ਵਿਲਸਨ ਨੇ 17 ਮਹੀਨੇ ਤੱਕ ਰਿਸਰਚ ਕਰਨ ਲਈ ਦੇਹਾਂ ਦੀਆਂ ਗਤੀਵਿਧੀਆਂ ਨੂੰ ਕੈਮਰੇ ਵਿੱਚ ਰਿਕਾਰਡ ਕੀਤਾ ਹੈ। ਐਲੀਸਨ ਵਿਲਸਨ ਦਾ ਕਹਿਣਾ ਹੈ ਕਿ ਰਿਸਰਚ ਦੇ ਸ਼ੁਰੂਆਤੀ ਸਮੇਂ ਵਿੱਚ ਅਸੀਂ ਇਨਸਾਨੀ ਦੇਹਾਂ ਨੂੰ ਹੱਥਾਂ ਨੂੰ ਜੋੜ ਕੇ ਰੱਖਿਆ ਸੀ ਪਰ ਜਿਵੇਂ – ਜਿਵੇਂ ਸਮਾਂ ਬੀਤ ਦਾ ਗਿਆ ਅਸੀਂ ਵੇਖਿਆ ਕਿ ਹੱਥ ਸਰੀਰ ਤੋਂ ਬਾਹਰ ਵੱਲ ਆਏ ਹੋਏ ਸਨ।

ਐਲੀਸਨ ਵਿਲਸਨ ਨੇ ਰਿਸਰਚ ਵਿੱਚ ਇਹ ਵੀ ਕਿਹਾ ਹੈ ਕਿ ਸਰੀਰ ‘ਚ ਹਲਚਲ ਇਸ ਲਈ ਹੁੰਦੀ ਹੈ ਕਿ ਕਿਉਂ ਕਿ ਜਿਵੇਂ-ਜਿਵੇਂ ਇਨਸਾਨੀ ਦੇਹ ਸੜ੍ਹਨ ਦੀ ਦਸ਼ਾ ਵਿੱਚ ਜਾਂਦੀ ਹੈ, ਉਹ ਸੁੱਕਣ ਲੱਗਦੀ ਹੈ। ਜਿਸ ਤੋਂ ਬਾਅਦ ਉਹ ਹੌਲੀ – ਹੌਲੀ ਬਾਹਰ ਵੱਲ ਖਿਸਕ ਜਾਂਦਾ ਹੈ। ਐਲੀਸਨ ਵਿਲਸਨ ਨੇ ਰਿਸਰਚ ਵਿੱਚ ਇਹ ਵੀ ਕਿਹਾ ਹੈ ਕਿ ਸਰੀਰ ‘ਚ ਜ਼ਿਆਦਾਤਰ ਹਰਕਤ ਹੱਥਾਂ ਤੇ ਪੈਰਾਂ ਵਿੱਚ ਹੁੰਦੀ ਹੈ।

ਰਿਪੋਰਟ ਮੁਤਾਬਕ, ਐਲੀਸਨ ਵਿਲਸਨ ਨੇ ਹਰ ਮਹੀਨੇ 70 ਸਰੀਰਾਂ ‘ਤੇ ਸਟਡੀ ਕੀਤੀ। ਜਿਸ ਲਈ ਉਹ ਆਸਟਰੇਲੀਆ ਦੇ ਕੈਰੇਂਸ ਸ਼ਹਿਰ ਤੋਂ ਸਿਡਨੀ ਤਿੰਨ ਘੰਟੇ ਦੀ ਹਵਾਈ ਯਾਤਰਾ ਕਰਕੇ ਜਾਂਦੀ ਸੀ। ਸਿਡਨੀ ‘ਚ ਇੱਕ ਬਹੁਤ ਵੱਡਾ ਬਾਡੀ ਫ਼ਾਰਮ ਹੈ, ਜਿੱਥੇ ਮੈਡੀਕਲ ਦੇ ਵਿਦਿਆਰਥੀ ਤੇ ਡਾਕਟਰ ਦੇਹਾਂ ਦਾ ਅਧੀਐਨ ਕਰਦੇ ਹਨ। ਇਸ ਫ਼ਾਰਮ ਨੂੰ ਆਸਟਰੇਲੀਅਨ ਫੈਸਿਲਿਟੀ ਫਾਰ ਟੈਫੋਨਾਮਿਕ ਐਕਸਪੈਰਿਮੈਂਟਲ ਰਿਸਰਚ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਐਲੀਸਨ ਵਿਲਸਨ ਦੇ ਮੁਤਾਬਕ ਦੇਹਾਂ ਦੀ ਹਰ ਗਤੀਵਿਧੀ ਨੂੰ ਕੈਪਚਰ ਕਰਨ ਲਈ ਟਾਈਮ ਲੈਪਸ ਕੈਮਰਾ ਲਗਾਇਆ ਗਿਆ ਸੀ, ਜੋ ਹਰ 30 ਮਿੰਟ ਵਿੱਚ ਦੇਹਾਂ ਦੀ ਤਸਵੀਰ ਲੈਂਦਾ ਸੀ ।

Share this Article
Leave a comment