ਸਾਵਧਾਨ ! ਪੰਜਾਬ ਵਿੱਚ ਆਈ ਇੱਕ ਨਵੀਂ ਦੁਰਲੱਭ ਪ੍ਰਜਾਤੀ, ਤੁਸੀਂ ਵੀ ਜਾਣ ਕੇ ਰਹਿ ਜਾਓਗੇ ਹੈਰਾਨ!

TeamGlobalPunjab
3 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਪੰਜਾਬ ਵਿੱਚ ਬਿਆਸ ਦਰਿਆ ‘ਚ ਦੁਰਲੱਭ ਮੱਛੀਆਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਡਾਲਫਿਨ ਮੱਛੀਆਂ ਨਜ਼ਰ ਆਉਣ ਤੋਂ ਬਾਅਦ ਡਬਲਿਊ ਡਬਲਿਊ ਐੱਫ ਦੀ ਗੀਤਾਂਜਲੀ ਕੰਵਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਡਾਲਫਿਨ ਲੱਭਣ ਦਾ ਸਰਵੇ ਕੀਤਾ ਗਿਆ ਸੀ। ਸਰਵੇ ਦੌਰਾਨ ਹਰੀਕੇ ਜਲਗਾਹ ਤੋਂ ਬਿਆਸ ਦਰਿਆ ਵਾਲੇ ਪਾਸੇ ਲਗਭਗ 25 ਕਿਲੋਮੀਟਰ ਦੂਰ ਪਿੰਡ ਗਡਕਾ ਨੇੜੇ ਤਿੰਨ ਮੱਛੀਆਂ ਦਿਖਾਈ ਦਿੱਤੀਆਂ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਸੀ।

ਮੱਛੀਆਂ ਦੇ ਬੱਚੇ ਨੂੰ ਦੇਖਣ ਮਗਰੋਂ ਸਪੱਸ਼ਟ ਹੈ ਕਿ ਡਾਲਫਿਨ ਮੱਛੀਆਂ ਦੀ ਬਿਆਸ ਦਰਿਆ ਵਿਚ ‘ਬ੍ਰੀਡਿੰਗ’ਵੀ ਹੋ ਰਹੀ ਹੈ। ਇਹ ਸਰਵੇ 13 ਤੋਂ 16 ਅਕਤੂਬਰ ਤਕ ਕੀਤਾ ਗਿਆ ਸੀ। ਹਰੀਕੇ ਹੈੱਡ ਵਰਕਸ ਤੋਂ ਹੁਸ਼ਿਆਰਪੁਰ ਹੈੱਡ ਵਰਕਸ ਤਕ ਲਗਭਗ 185 ਕਿਲੋਮੀਟਰ ਤਕ ਦਰਿਆ ਵਿਚ ਸਰਵੇ ਕੀਤਾ ਗਿਆ। ਹਰ ਤਿੰਨ ਮਹੀਨੇ ਮਗਰੋਂ ਸਰਵੇ ਕਰਕੇ ਇਨ੍ਹਾਂ ਦੀ ਸਾਂਭ ਸੰਭਾਲ ਦਾ ਪਤਾ ਲਾਇਆ ਜਾਂਦਾ ਹੈ। ਇਸ ਵੇਲੇ ਬਿਆਸ ਦਰਿਆ ਵਿਚ ਇਨ੍ਹਾਂ ਦੁਰਲੱਭ ਪ੍ਰਜਾਤੀ ਦੀਆਂ ਡਾਲਫਿਨ ਮੱਛੀਆਂ ਦੀ ਸੰਖਿਆ ਅਨੁਮਾਨਤ 8 ਤੋਂ 10 ਹੈ। ਇਨ੍ਹਾਂ ਨੂੰ ਵਿਭਾਗ ਵੱਲੋਂ ਪਹਿਲੀ ਵਾਰ 2007 ਵਿਚ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਇਨ੍ਹਾਂ ਦੀ ਸਾਂਭ ਸੰਭਾਲ ਦਾ ਕੰਮ ਸ਼ੁਰੂ ਕੀਤਾ ਗਿਆ। ਡਾਲਫਿਨ ਮੱਛੀਆਂ ਨੂੰ ਦਰਿਆ ਨੇੜਲੇ ਪਿੰਡਾਂ ਦੇ ਲੋਕ ਬੁਲੜ-ਬੁਲਣ ਮੱਛੀ ਕਹਿੰਦੇ ਹਨ। ਸਥਾਨਕ ਲੋਕਾਂ ਮੁਤਾਬਕ ਇਹ ਮੱਛੀ ਲੰਮੇ ਸਮੇਂ ਤੋਂ ਇਥੇ ਰਹਿੰਦੀ ਹੈ, ਜਿਸ ਨੂੰ ਉਨ੍ਹਾਂ ਦੇ ਬਜ਼ੁਰਗ ਵੀ ਦੇਖਦੇ ਰਹੇ ਹਨ। ਇਨ੍ਹਾਂ ਦੁਰਲਭ ਪ੍ਰਜਾਤੀ ਦੀਆਂ ਡਾਲਫਿਨ ਮੱਛੀਆਂ ਨੂੰ ਮਿੱਠੇ ਪਾਣੀ ਦੀਆਂ ਡਾਲਫਿਨ ਮੱਛੀਆਂ ਵਜੋਂ ਵੀ ਜਾਣਿਆ ਜਾਂਦਾ ਹੈ। ਖਾਰੇ ਪਾਣੀ ਦੀਆਂ ਡਾਲਫਿਨ ਮੱਛੀਆਂ ਸਮੁੰਦਰ ਵਿੱਚ ਹੁੰਦੀਆਂ ਹਨ। ਸੰਸਾਰ ਵਿੱਚ ਮਿੱਠੇ ਪਾਣੀ ਦੀਆਂ ਇਨ੍ਹਾਂ ਡਾਲਫਿਨ ਮੱਛੀਆਂ ਦੀਆਂ ਸੱਤ ਕਿਸਮਾਂ ਹਨ, ਜਿਨ੍ਹਾਂ ਵਿਚੋਂ ਦੋ ਕਿਸਮਾਂ ਭਾਰਤ ਵਿਚ ਪਾਈਆਂ ਜਾਂਦੀਆਂ ਹਨ। ਇਕ ਕਿਸਮ ਪੰਜਾਬ ਦੇ ਬਿਆਸ ਵਿਚ ਅਤੇ ਦੂਜੀ ਗੰਗਾ ਵਿਚ ਮਿਲਦੀ ਹੈ।

- Advertisement -

ਇਨ੍ਹਾਂ ਨੂੰ ਜੰਗਲੀ ਜੀਵ ਸੁਰੱਖਿਆ ਐਕਟ 1972 ਤਹਿਤ ਸੁਰੱਖਿਅਤ ਕਰਾਰ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਡਬਲਿਊ ਡਬਲਿਊ ਐੱਫ ਅਤੇ ਜੰਗਲਾਤ ਵਿਭਾਗ ਵਲੋਂ ਹਰੀਕੇ ਜਲਗਾਹ ਨੇੜੇ ਪਿੰਡ ਮੁੰਡੇ ਵਿਖੇ 24ਵਾਂ ‘ਇੰਟਰਨੈਸ਼ਨਲ ਫਰੈਸ਼ ਵਾਟਰ ਡਾਲਫਿਨ ਡੇਅ’ਮਨਾਇਆ ਗਿਆ।  ਇਲਾਕੇ ਦੇ ਸਕੂਲਾਂ ਦੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਡਾਲਫਿਨ ਮੱਛੀ ਅਤੇ ਇਸ ਦੀ ਸਾਂਭ ਸੰਭਾਲ ਬਾਰੇ ਦੱਸਿਆ ਗਿਆ।

Share this Article
Leave a comment