ਚੰਡੀਗੜ੍ਹ: ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਵਾਬ ਦਿੰਦੇ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਕਿਸਾਨਾਂ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਕੱਲ੍ਹ ਤੋਂ ਕਿਸਾਨਾਂ ਦੇ ਚੁੱਲ੍ਹਿਆਂ ਦੇ ਵਿਚ ਵੀ ਅੱਗ ਨਹੀਂ ਬਲੇਗੀ।
ਕਿਸਾਨਾਂ ਨੇ ਐਲਾਨ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਕਿਸੇ ਵੀ ਟਰਾਲੀ ਅਤੇ ਲੰਗਰ ਦੇ ਵਿਚ ਸਵੇਰ ਦਾ ਰਾਸ਼ਨ ਨਹੀਂ ਬਣੇਗਾ। ਕਿਸਾਨਾਂ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਅਤੇ ਗੁਰਦੁਆਰਿਆਂ ਤੋਂ ਜੋ ਲੰਗਰ ਆ ਰਿਹਾ ਹੈ ਉਨ੍ਹਾਂ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ ਕਿ ਕੱਲ੍ਹ ਤੋਂ ਉਹ ਲੰਗਰ ਲੈ ਕੇ ਨਾ ਆਉਣ। ਕਿਸਾਨ ਲੀਡਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਅੱਜ ਸਹੀ ਨਹੀਂ ਹੈ, ਜਿਸ ਕਰਕੇ ਉਹ ਨਹਾ ਨਹੀਂ ਪਾਏ ਅਤੇ ਨਾ ਹੀ ਗੁਰਦੁਆਰੇ ਜਾ ਸਕੇ, ਜਿਸ ਤੋਂ ਬਾਅਦ ਕਿਸਾਨਾਂ ਤਹਿ ਕੀਤਾ ਕਿ ਕਿਸਾਨਾਂ ਦਾ ਖਾਣਾ ਖਾਨਾ ਸਹੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਕਿਉਂ ਕਿ ਸਰਕਾਰ ਨੇ ਪਹਿਲਾਂ ਮੰਗਾਂ ਮਨ ਲਈਆਂ ਸਨ ਪਰ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਆਗੂ ਮਰਨ ਕਿਨਾਰੇ ਹੈ ਅਸੀਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ 500-700 ਕਿਸਾਨਾਂ ਦੀ ਲੱਤਾਂ ਟੁੱਟਣ ਤੋਂ ਬਿਨ੍ਹਾਂ ਇਹ ਮੋਰਚਾ ਫਤਿਹ ਨਹੀਂ ਹੋਣਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।