ਡੱਲੇਵਾਲ ਦੀ ਪੀਐਮ ਮੋਦੀ ਦੇ ਨਾਮ ਖੁਲ੍ਹੀ ਚਿੱਠੀ, ਯਾਦ ਕਰਵਾਏ ਪੁਰਾਣੇ ਕੀਤਾ ਵਾਅਦੇ

Global Team
4 Min Read

ਚੰਡੀਗੜ੍ਹ: ਕਿਸਾਨਾਂ ਦੀ ਪੀਐਮ ਮੋਦੀ ਦੇ ਨਾਮ ਖੁਲ੍ਹੀ ਚਿੱਠੀ ਨੇ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਇਸ ਪੱਤਰ ‘ਚ ਸਰਕਾਰ ਦੇ ਬਿਆਨਾਂ ਨੂੰ ਕੋਟ ਕੀਤਾ ਗਿਆ ਹੈ, ਨਰਿੰਦਰ ਮੋਦੀ ਦੇ ਵੱਖ ਵੱਖ ਬਿਆਨਾਂ ‘ਤੇ ਘੇਰਾ ਬੰਦੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਅੱਜ ਖੁੱਲ੍ਹੀ ਚਿੱਠੀ ਪ੍ਰਧਾਨ ਮੰਤਰੀ ਦੇ ਨਾਮ ਜਾਰੀ ਕੀਤੀ ਹੈ ਕਿਉਂਕਿ ਪਿਛਲੇ 10 ਮਹੀਨਿਆਂ ਤੋਂ ਇਹਨਾਂ ਦੀਆਂ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ।

ਇਸ ਵਿੱਚ ਚਿੱਠੀ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਦੇਸ਼ ਦਾ ਇੱਕ ਸਾਧਾਰਨ ਕਿਸਾਨ ਬਹੁਤ ਹੀ ਦੁਖੀ ਅਤੇ ਭਾਰੀ ਹਿਰਦੇ ਨਾਲ ਤੁਹਾਨੂੰ ਇਹ ਪੱਤਰ ਲਿਖ ਰਿਹਾ ਹਾਂ, ਐਮ.ਐਸ.ਪੀ ਗਰੰਟੀ ਕਾਨੂੰਨ ਸਮੇਤ 13 ਮੰਗਾਂ ਲਈ , ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ‘ਚ 13 ਫਰਵਰੀ ਤੋਂ ਮਜ਼ਦੂਰ ਮੋਰਚਾ ਚੱਲ ਰਿਹਾ ਹੈ, ਜਦੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਾਲੀ ‘ਭਾਰਤ’ ਦੀ ਸਰਕਾਰ ਟਸ ਤੋਂ ਮਸ ਨਹੀਂ ਹੋੲ. ਤਾਂ ਦੋਵਾਂ ਮੋਰਚਿਆਂ ਦੇ ਫੈਸਲੇ ਅਨੁਸਾਰ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਅੱਜ ਮੇਰੇ ਮਰਨ ਵਰਤ ਦਾ 17ਵਾਂ ਦਿਨ ਹੈ, ਮੈਨੂੰ ਉਮੀਦ ਹੈ ਕਿ ਤੁਹਾਡੇ ਸਲਾਹਕਾਰਾਂ ਨੇ ਤੁਹਾਨੂੰ ਮੇਰੀ ਸਿਹਤ ਅਤੇ ਅੰਦੋਲਨ ਦੀ ਸਥਿਤੀ ਬਾਰੇ ਸੂਚਿਤ ਕੀਤਾ ਹੋਵੇਗਾ। ਜਿਨ੍ਹਾਂ ਮੰਗਾਂ ‘ਤੇ ਸਾਡਾ ਅੰਦੋਲਨ ਚੱਲ ਰਿਹਾ ਹੈ, ਉਹ ਸਿਰਫ਼ ਸਾਡੀਆਂ ਮੰਗਾਂ ਨਹੀਂ ਹਨ, ਸਗੋਂ ਸਰਕਾਰਾਂ ਵੱਲੋਂ ਵੱਖ-ਵੱਖ ਸਮੇਂ ‘ਤੇ ਕੀਤੇ ਵਾਅਦੇ ਹਨ।

ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ 2011 ਵਿੱਚ, ਜਦੋਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਖਪਤਕਾਰ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਸਨ, ਤਾਂ ਤੁਸੀਂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਮਾਨਯੋਗ ਡਾ. ਮਨਮੋਹਨ ਸਿੰਘ ਜੀ ਨੂੰ ਪੱਤਰ ਭੇਜ ਕੇ ਕਿਹਾ ਸੀ ਕਿ ਕਿਸਾਨਾਂ ਅਤੇ ਵਪਾਰੀਆਂ ਦਰਮਿਆਨ ਫਸਲ ਦੀ ਖਰੀਦ ਸਬੰਧੀ ਕੋਈ ਵੀ ਲੈਣ-ਦੇਣ ਸਰਕਾਰ ਵੱਲੋਂ ਐਲਾਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੋਂ ਘੱਟ ਨਹੀਂ ਹੋਣਾ ਚਾਹੀਦਾ ਅਤੇ ਇਸ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਪਰ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅੱਜ ਤੱਕ ਤੁਸੀਂ ਆਪਣੇ ਹੀ ਵਾਅਦੇ ਨਹੀਂ ਨਿਭਾਏ।

2014 ਲੋਕ ਸਭਾ ਚੋਣ ਪ੍ਰਚਾਰ ਦੌਰਾਨ ਤੁਸੀਂ ਕਿਹਾ ਸੀ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣਦੇ ਹੋ ਤਾਂ ਤੁਸੀਂ ਸਵਾਮੀਨਾਥਨ ਕਮਿਸ਼ਨ ਦੇ C2+50% ਫਾਰਮੂਲੇ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕਰੋਗੇ, ਪਰ 2015 ਵਿੱਚ ਤੁਹਾਡੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦੇ ਕੇ ਕਿਹਾ ਸੀ ਕਿ ਤੁਸੀਂ ਸਵਾਮੀਨਾਥਨ ਕਮਿਸ਼ਨ ਦੇ C2+50% ਫਾਰਮੂਲੇ ਨੂੰ ਲਾਗੂ ਨਹੀਂ ਕਰ ਸਕਦੇ।

ਇਸ ਤੋਂ ਬਾਅਦ ਡੱਲੇਵਾਲ ਨੇ ਆਖਰ ਵਿੱਚ ਸਿੱਧਾ ਸਰਕਾਰ ਨੁੰ ਚਿਤਾਵਨੀ ਦਿੱਲੀ ਏ ਕਿ ਜਾਂ ਤਾਂ MSP ‘ਤੇ ਗਰੰਟੀ ਕਾਨਨੂੰ ਮਿਲੇਗਾ ਜਾਂ ਫਿਰ ਮੇਰੀ ਸ਼ਹਾਦਤ ਹੋਵੇਗਾ, ਡੱਲੇਵਾਲ ਨੇ ਲਿਖਿਆ ਕਿ – ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੇਕਰ ਸ਼ੰਭੂ, ਖਨੌਰੀ ਜਾਂ ਰਤਨਪੁਰਾ ਮੋਰਚਿਆਂ ‘ਤੇ ਹਿੰਸਕ ਪੁਲਿਸ ਕਾਰਵਾਈ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੋਵੇਗੀ। ਪ੍ਰਧਾਨ ਮੰਤਰੀ ਜੀ, ਇਹ ਮੇਰੀ ਤੁਹਾਨੂੰ ਪਹਿਲੀ ਅਤੇ ਆਖਰੀ ਚਿੱਠੀ ਹੈ, ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਗੇ ਜਾਂ ਤੁਸੀਂ ਮੇਰੇ ਵਰਗੇ ਇੱਕ ਆਮ ਕਿਸਾਨ ਜਗਜੀਤ ਸਿੰਘ ਡੱਲੇਵਾਲ, ਜੋ ਦੇਸ਼ ਦਾ ਢਿੱਡ ਭਰਦੇ ਹਨ, ਦੀ ਬਲੀ ਲਵੋਗੇ।

Share This Article
Leave a Comment