ਦਲਜੀਤ ਦੁਸਾਂਝ ਦੀ ਚਮਕੀਲਾ ਫ਼ਿਲਮ ਦਾ ਮੁੜ ਖੁੱਲਿਆ ਰਾਹ, ਸ਼ਿਕਾਇਤ ਕਰਤਾ ਨੇ ਬਿਆਨ ਲਏ ਵਾਪਿਸ

navdeep kaur
3 Min Read

ਚੰਡੀਗੜ੍ਹ : ਬੀਤੇ ਦਿਨੀਂ ਦਲਜੀਤ ਦੁਸਾਂਝ ਦੀ ਚਮਕੀਲਾ ਫਿਲਮ ‘ਤੇ ਰੋਕ ਲਗਾ ਦਿੱਤੀ ਗਈ ਸੀ। ਜਿੱਥੇ ਦਲਜੀਤ ਪੰਜਾਬ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਮਸ਼ਹੂਰ ਹੈ ਓਥੇ ਹੀ ਦੁਨੀਆਂ ਦੇ ਹਰ ਕੋਨੇ ਵਿੱਚ ਦਲਜੀਤ ਦੀ ਅਵਾਜ ਨੂੰ ਹਰ ਵਿਅਕਤੀ ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਰਿਹਾ ਹੈ।
ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗਾਇਕ ਦਿਲਜੀਤ ਦੁਸਾਂਝ ਦੀ ਚਮਕੀਲਾ’ ਬਾਇਓਪਿਕ ਦੀ ਰਿਲੀਜ਼ ਦਾ ਰਸਤਾ ਸਾਫ਼ ਹੋ ਗਿਆ ਹੈ ! ਸ਼ਿਕਾਇਤਕਰਤਾ ਤੇ ਫਿਲਮ ਦੀ ਟੀਮ ਵਿਚਾਲੇ ਸਮਝੌਤਾ ਹੋ ਗਿਆ ਹੈ। ਸ਼ਿਕਾਇਤਕਰਤਾ ਨੇ ਕੇਸ ਵਾਪਸ ਲੈ ਲਿਆ ਹੈ। ਦਿਲਜੀਤ, ਪਰਿਣੀਤੀ ਚੋਪੜਾ ਤੇ ਇਮਤਿਆਜ਼ ਖਿਲਾਫ਼ ਕੇਸ ਵਾਪਸ ਲੈ ਲਿਆ ਹੈ । ਪੂਰੇ ਮਾਮਲੇ ‘ਚ ਅੱਜ ਫਿਰ Ludhiana Court ‘ਚ ਸੁਣਵਾਈ ਹੋਵੇਗੀ।

ਲੁਧਿਆਣਾ ਦੀ ਅਦਾਲਤ ਵਿੱਚ ਮ੍ਰਿਤਕ ਪ੍ਰੋਡਿਊਸਰ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਇਹ ਹੁਕਮ ਦਿਲਜੀਤ, ਪਰਨੀਤੀ ਅਤੇ ਇਮਤਿਯਾਜ ਅਲੀ ਨੂੰ ਜਾਰੀ ਕੀਤੇ ਸਨ। ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੇ 12 ਅਕਤੂਬਰ 2012 ਨੂੰ ਸ਼ਿਕਾਇਤਕਰਤਾ ਪਿਉ-ਪੁੱਤ ਨੂੰ ਬਾਈਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਸਨ। ਇਸ ਦੇ ਲਈ ਚਮਕੀਲਾ ਦੀ ਪਤਨੀ ਨੂੰ 5 ਲੱਖ ਦਿੱਤੇ ਗਏ ਸਨ। ਬਾਇਓਪਿਕ ਬਣਾਉਣ ਦੇ ਲਈ ਕੋਈ ਸਮਾਂ ਹੱਦ ਤੈਅ ਨਹੀਂ ਸੀ।

3 ਨਵੰਬਰ,2022 ਨੂੰ ਸ਼ਿਕਾਇਤਕਰਤਾ ਇਸ਼ਜੀਤ ਰੰਧਾਵਾ ਦੇ ਪਿਤਾ ਗੁਰਦੇਵ ਸਿੰਘ ਦੀ ਮੌਤ ਹੋਈ ਸੀ। ਪਟੀਸ਼ਨਕਰਤਾ ਨੇ ਜਦੋਂ ਬਾਈਓਪਿਕ ਬਣਾਉਣ ਦਾ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਤਾਂ ਗੁਰਮੇਲ ਕੌਰ ਨੂੰ ਸੰਪਰਕ ਕੀਤਾ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਮਾਮਲੇ ਨੂੰ ਟਾਲਣ ਲੱਗੀ । ਬਾਅਦ ਵਿੱਚ ਪਤਾ ਚੱਲਿਆ ਕਿ ਪਹਿਲਾਂ ਤੋਂ ਚਮਕੀਲਾ ਅਤੇ ਬੀਬੀ ਅਮਰਜੌਤ ਕੌਰ ‘ਤੇ ਇੱਕ ਫਿਲਮ ਬਣ ਰਹੀ ਹੈ ।

ਦੱਸ ਦਿੰਦੇ ਹਾਂ ਕਿ ਮਾਮਲਾ ਕੋਰਟ ਵਿੱਚ ਪਹੁੰਚਣ ਦੇ ਬਾਅਦ ਇਸ ਮਾਮਲੇ ਨੂੰ ਲੈਕੇ 2 ਅਤੇ 3 ਸੁਣਵਾਈ ਹੋ ਚੁੱਕੀਆਂ ਹਨ। ਪਹਿਲੇ ਇਸ ਫਿਲਮ ਨੂੰ ਥਿਏਟਰ ‘ਤੇ ਰਿਲੀਜ਼ ਕਰਨ ਤੋਂ ਰੋਕਿਆ ਗਿਆ ਜਿਸ ਦੇ ਬਾਅਦ ਇਸ ਨੂੰ OTT ਪਲੇਟਫਾਰਮ ‘ਤੇ ਰਿਲੀਜ ਕਰਨ ‘ਤੇ ਵਿਚਾਰ ਕੀਤਾ ਗਿਆ। ਕੋਰਟ ਨੇ ਇਸ ਦੇ ਪ੍ਰਿੰਟ ਨੂੰ ਕਿਧਰੇ ਵੀ ਰਿਲੀਜ਼ ਕਰਨ ਤੋਂ ਸਾਫ ਮਨਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਅਦਾਕਾਰ ਅਤੇ ਚਮਕੀਲਾ ਦੀ ਪਤਨੀ ਨੂੰ 3 ਮਈ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ।

- Advertisement -

 

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment