ਭਾਰਤ-ਚੀਨ ਤਣਾਅ ਦੌਰਾਨ ਦਲਾਈ ਲਾਮਾ ਦਾ ਵੱਡਾ ਬਿਆਨ

Rajneet Kaur
2 Min Read

ਨਿਊਜ਼ ਡੈਸਕ: ਤਵਾਂਗ ਵਿਵਾਦ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚੀਨ ਨਾਲ ਤਣਾਅ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ‘ਚ ਕਾਫੀ ਹੰਗਾਮਾ ਹੋਇਆ ਹੈ। ਇਸ ਦੌਰਾਨ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦਾ ਬਿਆਨ ਸਾਹਮਣੇ ਆਇਆ ਹੈ।

ਦਲਾਈ ਲਾਮਾ ਨੇ ਕਿਹਾ ਕਿ ਉਹ ਚੀਨ ਵਾਪਸ ਨਹੀਂ ਜਾ ਰਹੇ ਹਨ, ਉਹ ਸਾਰੀ ਉਮਰ ਭਾਰਤ ਵਿੱਚ ਹੀ ਰਹਿਣਗੇ।  ਦੱਸ ਦੇਈਏ ਕਿ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਬਣਿਆ ਹੋਇਆ ਹੈ। ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਦਲਾਈਲਾਮਾ ਨੇ ਕਿਹਾ ਕਿ ਚੀਨ ਪਰਤਣ ਦਾ ਕੋਈ ਮਤਲਬ ਨਹੀਂ ਹੈ। ਮੈਂ ਭਾਰਤ ਨੂੰ ਪਿਆਰ ਕਰਦਾ ਹਾਂ। ਉਹ ਥਾਂ ਕਾਂਗੜਾ- ਪੰਡਿਤ ਨਹਿਰੂ ਦੀ ਪਸੰਦ, ਇਹ ਮੇਰਾ ਪੱਕਾ ਨਿਵਾਸ ਹੈ। ਉਨ੍ਹਾਂ ਨੇ  ਇਹ ਜਵਾਬ ਉਦੋਂ ਦਿੱਤਾ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਕਦੇ ਚੀਨ ਪਰਤਣਗੇ।

ਚੀਨ ਨਾਲ ਵਿਵਾਦ ‘ਤੇ ਬੋਧੀ ਭਿਕਸ਼ੂਆਂ ਨੂੰ ਭਾਰਤੀ ਫੌਜ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਤਵਾਂਗ ਵਿੱਚ ਚੀਨੀ ਸੈਨਿਕਾਂ ਨਾਲ ਭਾਰਤੀ ਸੈਨਿਕਾਂ ਦੀ ਝੜਪ ਤੋਂ ਬਾਅਦ ਤਵਾਂਗ ਸਥਿਤ ਮਸ਼ਹੂਰ ਮੱਠ ਦੇ ਭਿਕਸ਼ੂ ਲਾਮਾ ਯੇਸ਼ੀ ਖਾਵੋ ਨੇ ਕਿਹਾ ਹੈ ਕਿ ਇਹ 1962 ਨਹੀਂ, 2022 ਹੈ ਅਤੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਨੂੰ ਵੀ ਨਹੀਂ ਬਖਸ਼ਣਗੇ। ਅਸੀਂ ਮੋਦੀ ਸਰਕਾਰ ਅਤੇ ਭਾਰਤੀ ਫੌਜ ਦਾ ਸਮਰਥਨ ਕਰਦੇ ਹਾਂ।

ਦੱਸ ਦਈਏ ਕਿ 9 ਦਸੰਬਰ ਨੂੰ ਤਵਾਂਗ ਦੇ ਯਾਂਗਤਸੇ ਖੇਤਰ ਵਿੱਚ ਚੀਨੀ ਸੈਨਿਕਾਂ ਦੀ ਤਰਫੋਂ ਐਲਏਸੀ ਉੱਤੇ ਘੇਰਾਬੰਦੀ ਕਰਕੇ ਇੱਕਤਰਫ਼ਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਭਾਰਤੀ ਫੌਜ ਨੇ ਚੀਨੀ ਸੈਨਿਕਾਂ ਦਾ ਜ਼ੋਰਦਾਰ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਚੌਕੀ ਵੱਲ ਜਾਣ ਲਈ ਮਜਬੂਰ ਕਰ ਦਿੱਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment