ਡੀ.ਆਰ.ਡੀ.ਓ. ਵੱਲੋਂ ਹਾਈਪਰਸੋਨਿਕ ਸਪੀਡ ਫਲਾਈਟ ਦਾ ਸਫਲ ਪ੍ਰੀਖਣ, ਪ੍ਰਧਾਨ ਮੰਤਰੀ ਨੇ ਟਵੀਟ ਕਰ ਦਿੱਤੀ ਵਧਾਈ

TeamGlobalPunjab
1 Min Read

ਨਵੀਂ ਦਿੱਲੀ – ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਸੋਮਵਾਰ ਨੂੰ ਓਡਿਸ਼ਾ ਤੱਟ ਕੋਲ ਡਾ. ਅਬਦੁਲ ਕਲਾਮ ਟਾਪੂ ਤੋਂ ਮਨੁੱਖ ਰਹਿਤ ਸਕ੍ਰੈਮਜੇਟ ਦੇ ਹਾਈਪਰਸੋਨਿਕ ਸਪੀਡ ਫਲਾਈਟ ਦਾ ਸਫਲ ਪ੍ਰੀਖਿਣ ਕੀਤਾ। ਹਾਈਪਰਸੋਨਿਕ ਕਰੂਜ ਮਿਜ਼ਾਈਲ ਪ੍ਰਣਾਲੀ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਅੱਜ ਦਾ ਪ੍ਰੀਖਣ ਇੱਕ ਵੱਡਾ ਕਦਮ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਡੀ.ਆਰ.ਡੀ.ਓ. ਨੂੰ ਇਸ ਪ੍ਰੀਖਣ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਇਸ ਕਦਮ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ‘ਚ ਲਿਖਿਆ, ਅੱਜ ਹਾਈਪਰਸੋਨਿਕ ਟੈਸਟ ਡਿਮਾਂਸਟ੍ਰੇਸ਼ਨ ਵਹੀਕਲ ਦੀ ਸਫਲ ਉਡ਼ਾਣ ਲਈ ਡੀ.ਆਰ.ਡੀ.ਓ. ਨੂੰ ਸ਼ੁੱਭਕਾਮਨਾਵਾਂ। ਸਾਡੇ ਵਿਗਿਆਨੀਆਂ ਨੇ ਸਕ੍ਰੈਮਜੇਟ ਇੰਜਣ ਵਿਕਸਿਤ ਕਰਨ ‘ਚ ਸਫਲਤਾ ਹਾਸਲ ਕਰ ਲਈ ਹੈ।

Share this Article
Leave a comment