ਚੱਕਰਵਾਤੀ ਤੂਫ਼ਾਨ ਤਾਊਤੇ ਦਾ ਕਹਿਰ, ਸਮੁੰਦਰ ‘ਚ ਫਸੇ ਦੋ ਯਾਤਰੀ ਜਹਾਜ਼, ਰੈਸਕਿਊ ਅਪਰੇਸ਼ਨ ਜਾਰੀ

TeamGlobalPunjab
1 Min Read

ਮੁੰਬਈ: ਅਰਬ ਸਾਗਰ ’ਚ ਉੱਠੇ ਤੂਫ਼ਾਨ ‘ਤਾਊਤੇ’ ਨੇ ਅੱਜ ਮਹਾਰਾਸ਼ਟਰ ’ਚ ਭਾਰੀ ਤਬਾਹੀ ਮਚਾ ਦਿੱਤੀ। ਮਹਾਰਾਸ਼ਟਰ ’ਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ‘ਚ 6 ਵਿਅਕਤੀਆਂ ਦੀ ਮੌਤ ਹੋ ਗਈ।

ਭਾਰੀ ਤੂਫ਼ਾਨ ਕਾਰਨ 410 ਯਾਤਰੀਆਂ ਵਾਲੀਆਂ ਦੋ ਕਿਸ਼ਤੀਆਂ ਮੁੰਬਈ ਕੰਢੇ ਤੋਂ ਦੂਰ ਚਲੀ ਗਈਆਂ ਅਤੇ ਉਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਅਪਰੇਸ਼ਨ ਜਾਰੀ ਹੈ, ਹੁਣ ਤੱਕ ਮੁਹਿੰਮ ਚਲਾ ਕੇ 146 ਲੋਕਾਂ ਨੂੰ ਬਚਾਇਆ ਗਿਆ ਹੈ।

ਉੱਧਰ ਦੂਜੇ ਪਾਸੇ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤੂਫ਼ਾਨ ਦੇ ਕਾਰਨ ਬੰਦ ਕਰ ਦਿੱਤਾ ਗਿਆ। ਸੋਮਵਾਰ 17 ਮਈ ਦੀ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਏਅਰਪੋਰਟ ਨੂੰ ਬੰਦ ਕਰਨ ਦਾ ਐਲਾਨ ਸੀ।

Share this Article
Leave a comment