ਮੋਬਾਈਲ ‘ਤੇ ਆਈਆਂ 6 ਮਿਸ ਕਾਲਾਂ ਤੇ ਰਾਤੋਂ-ਰਾਤ ਖਾਤੇ ‘ਚੋਂ ਉੱਡ ਗਏ 1 ਕਰੋੜ 86 ਲੱਖ ਰੁਪਏ

Prabhjot Kaur
2 Min Read

ਮੁੰਬਈ: ਭਾਰਤ ‘ਚ ਵੱਧ ਰਹੇ ਸਾਈਬਰ ਕ੍ਰਾਈਮ ਨੇ ਕਾਰੋਬਾਰੀਆਂ ਦੀ ਨੀਂਦ ਉੱਡਾ ਰੱਖੀ ਹੈ। ਮੁੰਬਈ ਦੇ ਮਾਹਿਮ ‘ਚ ਇੱਕ ਕਾਰੋਬਾਰੀ ਦੇ ਅਕਾਉਂਟ ‘ਚੋਂ ਰਾਤੋਂ ਰਾਤ ਇੱਕ ਕਰੋੜ 86 ਲੱਖ ਕਰੋੜ ਰੁਪਏ ਗਾਇਬ ਹੋ ਗਏ ਹਨ ਜਾਣਕਾਰੀ ਮੁਤਾਬਕ ਇਹ ਚੋਰੀ ਸਿਮ ਕਾਰਡ ਸਵੈਪ ਦੁਆਰਾ ਹੋਈ।
Sim Swap Fraudster
ਪੀੜਤ ਨੇ ਦੱਸਿਆ ਕਿ 27 ਦਸੰਬਰ ਦੀ ਰਾਤ ਮੁੰਬਈ ਦੇ ਇਸ ਵਪਾਰੀ ਨੂੰ 6 ਮਿਸ ਕਾਲਾਂ ਆਈਆਂ ਜਿਨ੍ਹਾਂ ਵਿਚੋਂ 2 ਨੰਬਰ ਯੂਕੇ, 2 ਇੰਡੀਆ ਅਤੇ 2 ਬਿਨਾ ਨਾਮ ਦੇ ਸੀ। ਸਵੇਰ ਜਦੋਂ ਕਾਰੋਬਾਰੀ ਨੇ ਉੱਠ ਕੇ ਫੋਨ ਦੇਖਿਆ ਤਾਂ ਹੈਰਾਨ ਹੋ ਗਿਆ ਕਿਉਂਕਿ ਉਸ ਦਾ ਸਿਮ ਡਿਐਕਟੀਵੈਟ ਹੋ ਗਿਆ ਸੀ। ਇਸ ਤੋਂ ਬਾਅਦ ੳੇੁਸ ਨੇ ਸਰਵੀਸ ਪ੍ਰੋਵਾਈਡਰ ਨੂੰ ਕਾਲ ਕੀਤੀ ਅਤੇ ਆਪਣਾ ਨੰਬਰ ਅੇਕਟੀਵੈਟ ਕਰਨ ਦੀ ਰਿਕਵੈਸਟ ਪਾਈ।
Sim Swap Fraudster
ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਕਿਸੇ ਨੇ ਉਸ ਦੇ ਬੈਂਕ ਅਕਾਉਂਟ ਤੋਂ 1.86 ਕਰੋੜ ਰੁਪਏ ਉੱਡਾ ਲਏ ਹਨ। ਬੈਂਕ ਨੇ ਦੱਸਿਆ ਕਿ ਇਹ ਰੁਪਏ ਦੇਸ਼ ਦੇ ਹੀ 14 ਅਕਾਉਂਟ ‘ਚ ਟ੍ਰਾਂਸਫਰ ਹੋਏ ਹਨ ਅਤੇ 14 ਅਕਾਉਂਟ ਤੋਂ 28 ਥਾਂਵਾਂ ‘ਤੇ ਟ੍ਰਾਂਜੇਕਸ਼ਨ ਹੋਈ ਹੈ। ਬੈਂਕ ਸਿਰਫ 20 ਲੱਖ ਰੁਪਏ ਹੀ ਰਿਕਵਰ ਕਰ ਸਕਿਆ ਹੈ।

ਬੀਕੇਸੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ ਇਸ ਦੀ ਐਫਆਈਆਰ ਦਰਜ ਕਰ ਲਈ ਹੈ ਅਤੇ ਕਾਰੋਬਾਰੀ ਨੂੰ ਇਸ ਦੀ ਕਿਸੇ ‘ਤੇ ਸ਼ੱਕ ਨਹੀਂ ਹੈ। ਉਥੇ ਹੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂ ਸ਼ੱਕ ਹੈ ਕਿ ਧੋਖਾਧੜੀ ਕਰਨ ਵਾਲੇ ਦੇ ਕੋਲ ਪੀੜਤ ਦੇ ਸਿਮ ਕਾਰਡ ਦੀ ਐਕਸੈਸ ਸੀ ਇਸ ਲਈ ਓਹਨਾ ਨੇ ਸਿਮ ਕਾਰਡ ਬਦਲਣ ਦੀ ਅਰਜੀ ਪਾਈ।

Share this Article
Leave a comment