ਗੁਰਦਾਸਪੁਰ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦਾ ਗੋਲੀਆਂ ਮਾਰ ਕੇ ਕਤਲ, ਕਰਾਚੀ ‘ਚ ਹੋਈ ਵਾਰਦਾਤ

Global Team
1 Min Read

ਪਾਕਿਸਤਾਨ ਦੀ ਖੂਫ਼ੀਆ ਏਜੰਸੀ ISI ਦੇ ਅਲੀ ਰਜ਼ਾ ਦਾ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਲੀ ਰਜ਼ਾ ਕਥਿਤ ਤੌਰ ‘ਤੇ ਪੰਜਾਬ ਦੇ ਗੁਰਦਾਸਪੁਰ ਵਿੱਚ ਸਾਲ 2015 ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਸੀ। ਅਲੀ ਰਜ਼ਾ ਮੌਜੂਦਾ ਸਮੇਂ Counter Terrorism Department (CTD) ਸਿੰਧ ਵਿੱਚ ਤਾਇਨਾਤ ਸੀ।

ਕਰਾਚੀ ਵਿੱਚ ਅਲੀ ਰਜ਼ਾ ‘ਤੇ ਅਣਪਛਾਤਿਆਂ ਨੇ ਹਮਲਾ ਕੀਤਾ ਹੈ। ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ ਅਤੇ ਅਲੀ ਰਜ਼ਾ ਨੂੰ ਦੇਖਦੇ ਸਾਰ ਹੀ ਉਸ ‘ਤੇ ਅਨ੍ਹੇਵਾਹ ਗੋਲੀਆ ਚਲਾ ਦਿੱਤੀਆਂ। ਸਿਰ ਵਿੱਚ ਗੋਲੀਆਂ ਲੱਗਣ ਕਾਰਨ ਅਲੀ ਰਜ਼ਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਘਟਨਾ ਕਰਾਚੀ ਦੇ ਕਰੀਮਾਬਾਦ ਵਿੱਚ ਵਾਪਰੀ ਹੈ। ਗੋਲੀਆ ਲੱਗਣ ਕਾਰਨ ਅਲੀ ਰਜ਼ਾ ਦਾ ਦੋਸਤ ਮੱਕਾਰ ਵੀ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਇਲਾਜ ਜਾਰੀ ਹੈ।

ਅਲੀ ਰਜ਼ਾ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਕਰੀਮਾਬਾਦ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਸੀ। ਇਸ ਦੌਰਾਨ ਮੋਟਰਸਾਈਕਲ ‘ਤੇ ਆਏ ਹਮਲਾਵਰਾਂ ਨੇ ਘਾਤ ਲਗਾ ਕੇ ਉਸ ‘ਤੇ ਹਮਲਾ ਕਰ ਦਿੱਤਾ।

Share This Article
Leave a Comment