ਜੰਗ ਕਾਰਨ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ! ਪਹਿਲੀ ਵਾਰ ਕੀਮਤ 100 ਡਾਲਰ ਤੋਂ ਪਾਰ, ਪਾਕਿਸਤਾਨ-ਬੰਗਲਾਦੇਸ਼ ਵਿੱਚ ਹਾਹਾਕਾਰ

Global Team
3 Min Read

ਈਰਾਨ : ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਜਾਰੀ ਜੰਗ ਨੇ ਦੁਨੀਆ ਦੀ ਚਿੰਤਾ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ ਹੈ। ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਮੁਜਤਬਾ ਖ਼ਾਮੇਨੇਈ ਦੇ ਸੁਪਰੀਮ ਲੀਡਰ ਬਣਨ ਤੋਂ ਬਾਅਦ ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਤਮ-ਸਮਰਪਣ ਨਹੀਂ ਕਰੇਗਾ । ਈਰਾਨ ਨੇ ਇਜ਼ਰਾਈਲ ਅਤੇ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲੇ ਵੀ ਤੇਜ਼ ਕਰ ਦਿੱਤੇ ਹਨ।

ਅਜਿਹੀ ਸਥਿਤੀ ਵਿੱਚ ਤੇਲ ਦੀਆਂ ਕੀਮਤਾਂ ਲਗਭਗ 120 ਡਾਲਰ ਪ੍ਰਤੀ ਬੈਰਲ ਤੱਕ ਵਧ ਗਈਆਂ, ਜਿਸ ਨਾਲ ਮਿਡਲ ਈਸਟ ਵਿੱਚ ਉਤਪਾਦਨ ਅਤੇ ਸ਼ਿਪਿੰਗ ‘ਤੇ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਵਿੱਤੀ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦੌਰਾਨ ਬੰਗਲਾਦੇਸ਼ ਅਤੇ ਪਾਕਿਸਤਾਨ ਨੇ ਫਿਊਲ ਬਚਾਉਣ ਲਈ ਸਕੂਲ-ਕਾਲਜ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇੰਟਰਨੈਸ਼ਨਲ ਸਟੈਂਡਰਡ ਬਰੈਂਟ ਕਰੂਡ ਦੇ ਇੱਕ ਬੈਰਲ ਦੀ ਕੀਮਤ ਦਿਨ ਦੀ ਸ਼ੁਰੂਆਤ ਵਿੱਚ 119.50 ਡਾਲਰ ਪ੍ਰਤੀ ਬੈਰਲ ਤੱਕ ਵਧ ਗਈ, ਪਰ ਬਾਅਦ ਵਿੱਚ ਇਹ 9% ਵਧ ਕੇ 101 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਟ੍ਰੇਡ ਕਰ ਰਿਹਾ ਸੀ।

ਦੱਸ ਦਈਏ ਕਿ ਈਰਾਨ ਅਤੇ ਅਮਰੀਕਾ-ਇਜ਼ਰਾਈਲ ਦੇ ਵਿਚਕਾਰ ਜਾਰੀ ਜੰਗ ਦੂਜੇ ਹਫਤੇ ਵਿੱਚ ਪਹੁੰਚ ਚੁੱਕੀ ਹੈ। ਇਹ ਜੰਗ ਉਨ੍ਹਾਂ ਦੇਸ਼ਾਂ ਅਤੇ ਥਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਜੋ ਫਾਰਸ ਦੀ ਖਾੜੀ (Persian Gulf) ਤੋਂ ਤੇਲ ਅਤੇ ਗੈਸ ਦੇ ਉਤਪਾਦਨ ਅਤੇ ਆਵਾਜਾਈ ਲਈ ਜ਼ਰੂਰੀ ਹਨ। ਇਸੇ ਕਾਰਨ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ।

ਇੰਡੀਪੈਂਡੈਂਟ ਰਿਸਰਚ ਫਰਮ ‘ਰਿਸਟੈਡ ਐਨਰਜੀ’ ਦੇ ਮੁਤਾਬਕ, ਦੁਨੀਆ ਦੇ ਤੇਲ ਦਾ ਲਗਭਗ 20% ਯਾਨੀ ਤਕਰੀਬਨ 15 ਮਿਲੀਅਨ ਬੈਰਲ ਕੱਚਾ ਤੇਲ ਰੋਜ਼ਾਨਾ ਹੋਰਮੂਜ਼ ਸਟ੍ਰੇਟ ਰਾਹੀਂ ਭੇਜਿਆ ਜਾਂਦਾ ਹੈ। ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਖ਼ਤਰੇ ਨੇ ਸਾਊਦੀ ਅਰਬ, ਕੁਵੈਤ, ਇਰਾਕ, ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਅਤੇ ਈਰਾਨ ਤੋਂ ਤੇਲ ਅਤੇ ਗੈਸ ਲੈ ਕੇ ਜਾਣ ਵਾਲੇ ਟੈਂਕਰਾਂ ਨੂੰ ਇਸ ਰਸਤੇ ਤੋਂ ਗੁਜ਼ਰਨ ਤੋਂ ਰੋਕ ਦਿੱਤਾ ਹੈ, ਜਿਸਦੀ ਉੱਤਰੀ ਸੀਮਾ ਈਰਾਨ ਨਾਲ ਲੱਗਦੀ ਹੈ।

ਇਰਾਕ, ਕੁਵੈਤ ਅਤੇ ਯੂ.ਏ.ਈ. ਨੇ ਤੇਲ ਉਤਪਾਦਨ ਵਿੱਚ ਕਟੌਤੀ ਕੀਤੀ ਹੈ, ਕਿਉਂਕਿ ਕੱਚੇ ਤੇਲ ਨੂੰ ਐਕਸਪੋਰਟ ਕਰਨ ਦੀ ਸਮਰੱਥਾ ਘਟਣ ਕਾਰਨ ਸਟੋਰੇਜ ਟੈਂਕ ਭਰ ਰਹੇ ਹਨ। ਜੰਗ ਸ਼ੁਰੂ ਹੋਣ ਤੋਂ ਬਾਅਦ ਈਰਾਨ, ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਨੇ ਵੀ ਤੇਲ ਅਤੇ ਗੈਸ ਫੈਸੀਲਿਟੀਜ਼ ‘ਤੇ ਹਮਲੇ ਕੀਤੇ ਹਨ, ਜਿਸ ਨਾਲ ਸਪਲਾਈ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ।

 

Share This Article
Leave a Comment