ਮੋਦੀ ਵੱਲੋਂ ਬਿਜਲੀ ਬੰਦ ਕਰਨ ਦੀ ਅਪੀਲ ਬਣੀ ਵੱਡੀ ਚੁਣੌਤੀ, ਫੇਲ ਹੋ ਸਕਦੈ ਪਾਵਰ ਗ੍ਰਿਡ

TeamGlobalPunjab
1 Min Read

ਮੁੰਬਈ : ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ 5 ਅਪ੍ਰੈਲ ਨੂੰ ਰਾਤ 9 ਵਜੇ ਤੋਂ 9 ਮਿੰਟ ਦੇ ਬਲੈਕ ਆਊਟ ਦੇ ਸੱਦੇ ਨੇ ਗ੍ਰਿਡ ਕਾਰਪੋਰੇਸ਼ਨ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਸਾਹਮਣੇ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਜਦੋਂ ਪੂਰੇ ਦੇਸ਼ ਵਿਚ ਲਾਈਟ ਬੰਦ ਹੋ ਜਾਵੇਗੀ ਤਾਂ ਗ੍ਰਿਡ ‘ਤੇ ਦਬਾਅ ਘੱਟ ਜਾਵੇਗਾ, ਅਜਿਹੇ ਵਿਚ ਉਸ ਦੇ ਫੇਲ੍ਹ ਹੋਣ ਦਾ ਖ਼ਤਰਾ ਬਣ ਰਿਹਾ ਹੈ।

ਸੈਂਟਰਲ ਇਲੈਕਟਿਕਸਿਟੀ ਰੈਗੂਲੇਟਰੀ ਅਥਾਰਟੀ ਮੁਤਾਬਕ, ਆਮ ਤੌਰ ‘ਤੇ ਇਕ ਗ੍ਰਿਡ ਨੂੰ 49.95 ਤੋਂ 50.05 ਹਰਟਜ਼ ਦੀ ਫਰੀਕੂਵੈਂਸੀ ਬੈਂਡ ਦੀ ਲੋੜ ਹੁੰਦੀ ਹੈ। ਹੁਣ ਬਿਜਲੀ ਸਪਲਾਈ ਵਿਚ ਅਚਾਨਕ ਵਾਧਾ ਜਾਂ ਕਮੀ ਆਉਂਦੀ ਹੈ ਤਾਂ ਗ੍ਰਿਡ ਫੇਲ੍ਹ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਮੌਜੂਦਾ ਸਮੇਂ ਪੂਰਾ ਬਿਜਲੀ ਵਿਭਾਗ ਤਣਾਅ ਵਿਚ ਹੈ। ਲਾਕਡਾਊਨ ਕਾਰਨ ਬਿਜਲੀ ਦੀ ਮੰਗ ਪਹਿਲਾ ਹੀ ਕਾਫੀ ਡਿੱਗ ਗਈ ਹੈ। ਹੁਣ ਕੁਝ ਮਿੰਟ ਲਈ ਜਦੋਂ ਪੂਰੇ ਦੇਸ਼ ਵਿਚ ਬਲੈਕਆਊਟ ਹੋਵੇਗਾ,ਇਸ ਨਾਲ ਟੈਂਸ਼ਨ ਹੋਰ ਵੱਧ ਜਾਵੇਗੀ। ਹਾਲਾਂਕਿ ਅਜੇ ਇਕ ਦਿਨ ਦਾ ਸਮਾਂ ਹੈ ਅਤੇ ਪਹਿਲਾਂ ਤੋਂ ਪਲਾਨਿੰਗ ਕਰ ਸਕਦੇ ਹਾਂ।’

Share this Article
Leave a comment