Breaking News

ਯੁਵਰਾਜ ਬਣੇ ਪਿਤਾ, ਪਤਨੀ ਹੇਜ਼ਲ ਨੇ ਦਿੱਤਾ ਬੇਟੇ ਨੂੰ ਜਨਮ, ਪ੍ਰਸ਼ੰਸਕਾਂ ਨੂੰ ਦੱਸੀ ਇਹ ਗੱਲ

ਨਵੀਂ ਦਿੱਲ- ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਬੇਟੇ ਨੂੰ ਜਨਮ ਦਿੱਤਾ। ਇਸ ਦੀ ਜਾਣਕਾਰੀ ਯੁਵੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਯੁਵੀ ਨੇ ਆਪਣੀ ਪੋਸਟ ‘ਚ ਭਗਵਾਨ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਾਈਵੇਸੀ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਯੁਵੀ ਨੇ ਸਾਲ 2015 ਵਿੱਚ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਕੀਤਾ ਸੀ।

ਯੁਵਰਾਜ ਸਿੰਘ ਨੇ ਟਵਿੱਟਰ ‘ਤੇ ਲਿਖਿਆ, “ਸਾਡੇ ਸਾਰੇ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਲਈ, ਸਾਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਪ੍ਰਮਾਤਮਾ ਨੇ ਸਾਨੂੰ ਬੇਟੇ ਦੀ ਬਖਸ਼ਿਸ਼ ਕੀਤੀ ਹੈ। ਸਾਨੂੰ ਇਹ ਬਰਕਤ ਦੇਣ ਲਈ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ ਕਿਉਂਕਿ ਅਸੀਂ ਦੁਨੀਆ ਵਿੱਚ ਛੋਟੇ ਦਾ ਸਵਾਗਤ ਕਰਦੇ ਹਾਂ। ਲਵ, ਹੇਜ਼ਲ ਅਤੇ ਯੁਵਰਾਜ।”

Check Also

ਪ੍ਰੋਡਿਊਸਰ ਗੁਰਜੀਤ ਕੌਰ ਨੇ ਕੀਤਾ ਰੌਸ਼ਨ ਪ੍ਰਿੰਸ ਕਿਰਦਾਰੀਤ ਆਪਣੀ ਦੁੱਜੀ ਫਿਲਮ, “ਬਿਨਾਂ ਬੈਂਡ ਚੱਲ ਇੰਗਲੈਂਡ” ਦੇ ਨਾਲ ਆਪਣੀ ਤੀਸਰੀ ਪ੍ਰੋਡਕਸ਼ਨ ਦਾ ਐਲਾਨ।

ਨਿਊਜ਼ ਡੈਸਕ :ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਲਗਭਗ ਇੱਕ ਤੋਂ ਇੱਕ ਹਿੱਟ ਫ਼ਿਲਮਾਂ …

Leave a Reply

Your email address will not be published. Required fields are marked *