Baltimore Bridge Collapse: ਅਮਰੀਕਾ ਦੇ ਬਾਲਟੀਮੋਰ ਹਾਦਸੇ ਦਾ ਭਾਰਤੀਆਂ ਨਾਲ ਕੀ ਹੈ ਕਨੈਕਸ਼ਨ?

Global Team
3 Min Read

Baltimore Bridge Collapse: ਅਮਰੀਕਾ ਦੇ ਬਾਲਟੀਮੋਰ ਵਿੱਚ ਸੋਮਵਾਰ ਦੇਰ ਰਾਤ ਇੱਕ ਕਾਰਗੋ ਜਹਾਜ਼  ਵੱਡੇ ਪੁਲ ਨਾਲ ਟਕਰਾ ਗਿਆ। ਇਸ ਕਾਰਨ ਪੁਲ ਟੁੱਟ ਕੇ ਹੇਠਾਂ ਨਦੀ ਵਿੱਚ ਜਾ ਡਿੱਗਿਆ। ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸੈਂਕੜੇ ਲੋਕਾਂ ਦੀ ਮੌਤ ਹੋ ਸਕਦੀ ਸੀ। ਪਰ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਦੀ ਸਿਆਣਪ ਸਦਕਾ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸ ਦਈਏ ਕਿ ਇਸ ਜਹਾਜ਼ ਵਿੱਚ ਸਾਰੇ ਭਾਰਤੀ ਸਵਾਰ ਸਨ। ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਖੁਦ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਟੀਮ ਦੀ ਸਿਆਣਪ ਨੇ ਕਈ ਲੋਕਾਂ ਦੀ ਜਾਨ ਬਚਾਈ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵ੍ਹਾਈਟ ਹਾਊਸ ‘ਚ ਕਿਹਾ, “ਜਹਾਜ ‘ਤੇ ਸਵਾਰ ਕਰਮਚਾਰੀਆਂ ਨੇ ਮੈਰੀਲੈਂਡ ਦੇ ਟਰਾਂਸਪੋਰਟ ਵਿਭਾਗ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਕਿ ਉਹਨਾਂ ਨੇ ਆਪਣੇ ਜਹਾਜ਼ ‘ਤੇ ਕੰਟਰੋਲ ਗੁਆ ਦਿੱਤਾ ਹੈ। ਨਤੀਜਾ ਇਹ ਹੋਇਆ ਕਿ ਸਥਾਨਕ ਅਧਿਕਾਰੀਆਂ ਨੂੰ ਪੁਲ ਦੇ ਡਿੱਗਣ ਤੋਂ ਪਹਿਲਾਂ ਹੀ ਉਸ ਨੂੰ ਖਾਲੀ ਕਰ ਦਿੱਤਾ ਜਿਸ ਨਾਲ ਸੈਂਕੜੇ ਜਾਨਾਂ ਬਚ ਗਈਆਂ।” ਜੋਅ ਬਾਇਡਨ ਨੇ ਕਿਹਾ ਕਿ ਉਹ ਐਮਰਜੈਂਸੀ ਦੇ ਜਵਾਬ ਵਿੱਚ ਜ਼ਰੂਰੀ ਸੰਘੀ ਸਰੋਤ ਭੇਜ ਰਹੇ ਹਨ। ਉਹਨਾਂ ਨੇ ਕਿਹਾ “ਅਸੀਂ ਸਾਰੇ ਮਿਲ ਕੇ ਅਸੀਂ ਉਸ ਬੰਦਰਗਾਹ ਨੂੰ ਦੁਬਾਰਾ ਬਣਾਵਾਂਗੇ।

ਇਸ ਤੋਂ ਪਹਿਲਾਂ, ਮੈਰੀਲੈਂਡ ਦੇ ਗਵਰਨਰ ਨੇ ਕਿਹਾ ਕਿ ਪੁਲ ਨਾਲ ਟਕਰਾਉਣ ਵਾਲੇ ਜਹਾਜ਼ ਦੇ 22 ਮੈਂਬਰੀ ਚਾਲਕ ਦਲ ਦੇ ਸਾਰੇ ਭਾਰਤੀ ਸਨ ਅਤੇ ਫਰਾਂਸਿਸ ਸਕਾਟ ਕੀ ਬ੍ਰਿਜ ਨਾਲ ਟਕਰਾਉਣ ਤੋਂ ਪਹਿਲਾਂ ਇੱਕ ਚੇਤਾਵਨੀ ਸੰਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਨਾਲ ਅਧਿਕਾਰੀਆਂ ਨੂੰ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਕਰਨ ਵਿੱਚ ਮਦਦ ਮਿਲੀ।

ਇਸ ਜਹਾਜ਼ ਦੀ ਮਲਕੀਅਤ ਗ੍ਰੇਸ ਓਸ਼ਨ ਪ੍ਰਾਈਵੇਟ ਲਿਮਟਿਡ ਕੋਲ ਹੈ। ਇਹ ਬਾਲਟੀਮੋਰ ਤੋਂ ਕੋਲੰਬੋ ਜਾ ਰਹੀ ਸੀ। ਬਾਇਡਨ ਨੇ ਕਿਹਾ ਕਿ ਬਾਲਟੀਮੋਰ ਦੀ ਬੰਦਰਗਾਹ ਦੇਸ਼ ਦੇ ਸਭ ਤੋਂ ਵੱਡੇ ਸ਼ਿਪਿੰਗ ਹੱਬਾਂ ਵਿੱਚੋਂ ਇੱਕ ਹੈ। ਇਹ ਪੁਲ 1977 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇੱਕ ਮਹੱਤਵਪੂਰਨ ਜਲ ਮਾਰਗ, ਪੈਟਾਪਸਕੋ ਨਦੀ ਉੱਤੇ ਬਣਾਇਆ ਗਿਆ ਸੀ। ਡਿਸਟ੍ਰਿਕਟ ਆਫ਼ ਮੈਰੀਲੈਂਡ ਦੇ ਯੂਐਸ ਅਟਾਰਨੀ ਏਰੇਕ ਬੈਰਨ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੁਲ ਡਿੱਗਣ ਦਾ ਅੱਤਵਾਦ ਨਾਲ ਸਬੰਧ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment