ਚਿੜੀਆਘਰ ‘ਚ ਅੱਗ ਲੱਗਣ ਕਾਰਨ ਕਈ ਜਾਨਵਰਾਂ ਦੀ ਮੌਤ

TeamGlobalPunjab
1 Min Read

ਬਰਲਿਨ: ਨਵਾਂ ਸਾਲ ਚੜ੍ਹਨ ਤੋਂ ਕੁੱਝ ਹੀ ਘੰਟਿਆਂ ਬਾਅਦ ਜਰਮਨੀ ਵਿੱਚ ਇੱਕ ਚਿੜੀਆਘਰ ਵਿੱਚ ਅੱਗ ਲੱਗਣ ਨਾਲ 30 ਤੋਂ ਜ਼ਿਆਦਾ ਜਾਨਵਰਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਇਹ ਕਈ ਦਹਾਕਿਆਂ ‘ਚੋਂ ਸਭ ਤੋਂ ਭਿਆਨਕ ਹਾਦਸਾ ਹੈ।

ਖਬਰਾਂ ਮੁਤਾਬਕ ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਜਰਮਨੀ ਦੇ ਪੱਛਮ ਵਿੱਚ ਸਥਿਤ ਕਰੇਫੇਲਡ ਸ਼ਹਿਰ ਵਿੱਚ ਇਹ ਅੱਗ ਸ਼ਾਇਦ ਅਸਮਾਨੀ ਲੈਂਪ ਕਾਰਨ ਲੱਗੀ। ਸਭ ਤੋਂ ਪਹਿਲਾਂ ਬਾਂਦਰ ਦੇ ਘਰ ਦੀ ਛੱਤ ਤੇ ਅੱਗ ਲੱਗੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਰੇ ਗਏ ਜਾਨਵਰਾਂ ਵਿੱਚ ਗੋਰਿੱਲਾ, ਗੋਲਡਨ ਤਮਾਰਿਨ ਅਤੇ ਪਿਗਮੀ ਮਾਰਮੋਸੇਟਸ ਵਰਗੇ ਛੋਟੇ ਬਾਂਦਰਾਂ ਤੋਂ ਇਲਾਵਾ ਚਮਗਿੱਦੜ ਅਤੇ ਪੰਛੀ ਸ਼ਾਮਲ ਹਨ।

ਦੋ ਚਿੰਪਾਂਜੀ ਨੂੰ ਅੱਗ ਤੋਂ ਬਚਾ ਲਿਆ ਗਿਆ ਅਤੇ ਉਨ੍ਹਾਂ ਨੂੰ ਨੇੜੇ ਦੇ ਦੂੱਜੇ ਘਰ ਵਿੱਚ ਭੇਜਿਆ ਗਿਆ। ਦੱਸ ਦਈਏ ਚਿੜੀਆ ਘਰ ਵਿੱਚ 100 ਵੱਖ ਵੱਖ ਪਰਜਾਤੀਆਂ ਦੇ ਹਜ਼ਾਰ ਜਾਨਵਰ ਰਹਿੰਦੇ ਹਨ ।

- Advertisement -

Share this Article
Leave a comment