ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਐਤਵਾਰ ਨੂੰ ਆਪਣੇ ਸਮਰਥਕਾਂ ਨੂੰ ਮਿਲਣ ਲਈ ਹਸਪਤਾਲ ਤੋਂ ਕਾਰ ਵਿੱਚ ਨਿਕਲੇ ਅਤੇ ਇਕੱਠੀ ਹੋਈ ਭੀੜ ਨੂੰ ਹੱਥ ਹਿਲਾ ਕੇ ਧੰਨਵਾਦ ਕੀਤਾ। ਰਾਸ਼ਟਰਪਤੀ ਦੇ ਦੌਰੇ ਦੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਕੇ ਆਪਣੇ ਸਮਰਥਕਾਂ ਨੂੰ ਹੈਰਾਨ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਫਿਰ ਮਿਲਣ ਦਾ ਵਾਅਦਾ ਕੀਤਾ।
ਵੀਡੀਓ ਵਿੱਚ ਟਰੰਪ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦਿਲਚਸਪ ਯਾਤਰਾ ਹੈ। ਮੈਂ COVID ਵਾਰੇ ਬਹੁਤ ਕੁਝ ਸਿੱਖਿਆ ਹੈ ਮੈਂ ਇਸ ਨੂੰ ਅਸਲ ਵਿੱਚ ਸਕੂਲ ਜਾ ਕੇ ਸਿੱਖਿਆ, ਇਹ ਅਸਲੀ ਸਕੂਲ ਹੈ ਜਿੱਥੇ ਕਿਤਾਬਾਂ ਨਾਲ ਨਹੀਂ ਪੜ੍ਹਾਇਆ ਜਾਂਦਾ। ਇਹ ਇੱਕ ਬਹੁਤ ਹੀ ਦਿਲਚਸਪ ਗੱਲ ਹੈ।ਪਹਿਲੇ ਦਿਨ ਵਿੱਚ ਟਰੰਪ ਦੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਜਾਰੀ ਹੈ ਤੇ ਉਨ੍ਹਾਂ ਨੂੰ ਸੋਮਵਾਰ ਨੂੰ ਛੁੱਟੀ ਵੀ ਦਿੱਤੀ ਜਾ ਸਕਦੀ ਹੈ।
— Donald J. Trump (@realDonaldTrump) October 4, 2020
ਟਰੰਪ ਦੀ ਮੈਡੀਕਲ ਟੀਮ ਦੇ ਮੈਂਬਰ ਬਰਿਆਨ ਗਾਰਿਬਾਲਡੀ ਨੇ ਅੱਜ ਹੀ ਕਿਹਾ ਸੀ ਉਹ ਫਿਲਹਾਲ ਠੀਕ ਹਨ। ਸਾਡੀ ਯੋਜਨਾ ਉਨ੍ਹਾਂ ਨੂੰ ਸਿਹਤਮੰਦ ਖਾਣਾ ਖਵਾਉਣਾ ਅਤੇ ਉਨ੍ਹਾਂ ਨੂੰ ਬਿਸਤਰੇ ਤੋਂ ਉਠਾਉਣ ਦੀ ਹੈ। ਜੇਕਰ ਰਾਸ਼ਟਰਪਤੀ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੁੰਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਸੋਮਵਾਰ ਨੂੰ ਛੁੱਟੀ ਦੇ ਕੇ ਵ੍ਹਾਈਟ ਹਾਊਸ ਭੇਜ ਸਕਦੇ ਹਾਂ ਜਿੱਥੇ ਉਹ ਅੱਗੇ ਆਪਣਾ ਇਲਾਜ ਜਾਰੀ ਰੱਖਣਗੇ।