ਕੋਵਿਡ-19 : ਦੋ ਦਵਾਈਆਂ ਅਤੇ ਕਈ ਨਤੀਜੇ, ਭਾਰਤ ਬਣਾ ਰਿਹਾ ਅਜਿਹੀ ਦਵਾਈ ਜੋ ਕੋਰੋਨਾ ਦੇ ਨਾਲ ਪ੍ਰਤੀਰੋਧਕ ਸ਼ਕਤੀ ਵਧਾਏਗੀ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਚਲਦਿਆ ਵਿਸ਼ਵ ਦੇ ਸਾਰੇ ਦੇਸ਼ ਇਸ ਦੀ ਵੈਕਸੀਨ ਤਿਆਰ ਕਰਨ ‘ਚ ਜੁਟੇ ਹੋਏ ਹਨ। ਇਸੇ ਕੜੀ ‘ਚ ਭਾਰਤ ਵੀ ਆਪਣੀ ਜੀ ਜਾਨ ਨਾਲ ਕੋਸ਼ਿਸ਼ ਕਰ ਰਿਹਾ ਹੈ। ਜਿਸਦੇ ਚਲਦੇ ਭਾਰਤ ਵਿਚ ਪਹਿਲੀ ਵਾਰ ਦੋ ਦਵਾਈਆਂ ਨੂੰ ਮਿਲਾ ਕੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਤਿਆਰੀ ਸ਼ੁਰੂ ਹੋ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਫਿਲਹਾਲ, ਦੁਨੀਆ ਭਰ ਵਿੱਚ ਕੋਰੋਨਾ ਦਵਾਈ ਨੂੰ ਲੈ ਕੇ ਅਜ਼ਮਾਇਸ਼ਾਂ ਚੱਲ ਰਹੀਆਂ ਹਨ, ਪਰ ਭਾਰਤ ਅਜਿਹੀਆਂ ਦਵਾਈਆਂ ਦੀ ਪਰਖ ਕਰ ਰਿਹਾ ਹੈ ਜਿਸ ਰਾਹੀਂ ਨਾ ਸਿਰਫ ਵਾਇਰਸ ਦਾ ਖਾਤਮਾ ਕੀਤਾ ਜਾਵੇਗਾ ਬਲਕਿ ਇਸ ਦਵਾਈ ਨਾਲ ਮਰੀਜ਼ਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ‘ਚ ਵੀ ਵਾਧਾ ਕਰਨ ‘ਚ ਕਾਰਗਰ ਹੋਵੇਗੀ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨੂੰ ਲੈਕੇ ਦੂਜੇ ਦੇਸ਼ਾਂ ਵਿੱਚ ਅਜਿਹਾ ਟੈਸਟ ਸ਼ੁਰੂ ਨਹੀਂ ਹੋਇਆ ਹੈ। ਇਸ ਦੋਹਰੇ ਪ੍ਰਭਾਵ ਵੱਲ ਸੈਂਟਰ ਓਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸ਼ਰਚ (ਸੀ ਐਸ ਆਈ ਆਰ ) ਕੰਮ ਕਰ ਰਿਹਾ ਹੈ। ਤੁਹਾਨੂੰ ਦਸ ਦਈਏ ਕਿ ਇਸ ਦਵਾਈ ਦਾ ਹੈਦਰਾਬਾਦ ਦੀ ਇਕ ਫੋਰਮਾ ਕੰਪਨੀ ਦੇ ਸਹਿਯੋਗ ਨਾਲ ਮੇਦਾਂਤਾ ਹਸਪਤਾਲ ਵਿਚ ਕੋਰੋਨਾ ਦੇ ਮਰੀਜ਼ਾਂ ‘ਤੇ ਜਾਂਚ ਕੀਤੀ ਜਾਏਗੀ।

ਫਿਲਹਾਲ ਇਸ ਲਈ ਸੀਐਸਆਈਆਰ ਨੇ ਆਪਣੀ ਆਗਿਆ ਲਈ ਡਰੱਗ ਕੰਟਰੋਲਰ ਆਫ਼ ਇੰਡੀਆ (ਡੀਸੀਜੀਆਈ) ਨੂੰ ਵੀ ਬਿਨੈ ਪੱਤਰ ਭੇਜਿਆ ਹੈ। ਜਾਣਕਾਰੀ ਅਨੁਸਾਰ ਇਹ ਪ੍ਰੀਖਿਆ ਆਗਿਆ ਮਿਲਦਿਆਂ ਹੀ ਸ਼ੁਰੂ ਹੋ ਜਾਵੇਗੀ, ਜੋ ਦੋ ਮਹੀਨੇ ਤੱਕ ਚੱਲ ਸਕਦਾ ਹੈ। ਇਸ ਟੈਸਟ ਦੇ ਨਤੀਜੇ ਅਤੇ ਉਨ੍ਹਾਂ ਦੀ ਸਮੀਖਿਆ ਤੋਂ ਬਾਅਦ ਡੀਸੀਜੀਆਈ ਨੂੰ ਰਿਪੋਰਟ ਜਮ੍ਹਾ ਕੀਤੀ ਜਾ ਸਕਦੀ ਹੈ।

Share this Article
Leave a comment