ਦੇਸ਼ ‘ਚ ਕੋਰੋਨਾ ਰਿਕਵਰੀ ਰੇਟ 96 ਫੀਸਦੀ ਤੋਂ ਜ਼ਿਆਦਾ ਦਰਜ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਕੋਰੋਨਾ ਕਾਰਨ ਹੁਣ ਤੱਕ 99 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਮਾਮਲੇ ਘਟ ਕੇ ਢਾਈ ਲੱਖ ਦੇ ਨੇੜ੍ਹੇ ਪਹੁੰਚ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 19 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ ਕੋਰੋਨਾ ਕਾਰਨ 224 ਲੋਕਾਂ ਦੀ ਮੌਤ ਹੋਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ 1 ਕਰੋੜ 3 ਲੱਖ 5 ਹਜ਼ਾਰ 788 ਮਾਮਲੇ ਸਾਹਮਣੇ ਆ ਚੁੱਕੇ ਹਨ, ਹਾਲਾਂਕਿ ਇਸ ‘ਚੋਂ 99 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਕਾਰਨ ਹੁਣ ਤੱਕ ਕੁੱਲ 99 ਲੱਖ 6 ਹਜ਼ਾਰ 387 ਲੋਕ ਠੀਕ ਹੋ ਚੁੱਕੇ ਹਨ। ਭਾਰਤ ਵਿੱਚ ਕੋਰੋਨਾ ਦੇ ਐਕਟਿਵ ਮਾਮਲੇ ਘੱਟ ਕੇ 2 ਲੱਖ 50 ਹਜ਼ਾਰ 183 ਤੱਕ ਪਹੁੰਚ ਗਏ ਹਨ ਦੇਸ਼ ਵਿੱਚ ਕੋਰੋਨਾ ਕਾਰਨ ਹੁਣ ਤੱਕ 1 ਲੱਖ 49 ਹਜ਼ਾਰ 218 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੇਸ਼ ਵਿਚ ਕੋਰੋਨਾ ਕਾਰਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 22,926 ਲੋਕ ਠੀਕ ਹੋਏ ਹਨ ਇਸ ਨਾਲ ਰਿਕਵਰੀ ਦਰ ਵਧ ਕੇ 96.12 % ਹੋ ਗਈ ਹੈ। ਭਾਰਤ ਦੀ ਕੋਰੋਨਾ ਕਾਰਨ ਮੌਤ ਦਰ ਫਿਲਹਾਲ 1 . 45 % ਹੈ।

Share this Article
Leave a comment