ਕੋਵਿਡ -19 : ਪਾਕਿਸਤਾਨ ਨੇ ਦਿੱਤੀ ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ

TeamGlobalPunjab
1 Min Read

ਵਰਲਡ ਡੈਸਕ – ਪਾਕਿਸਤਾਨ ਨੇ ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ -19 ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਵੈਕਸੀਨ ਸਾਲ ਦੇ ਪਹਿਲੇ 3 ਮਹੀਨਿਆਂ ਤੱਕ ਉਪਲਬਧ ਕਰ ਦਿੱਤੀ ਜਵੇਗੀ। ਪਾਕਿਸਤਾਨ ‘ਚ ਕੋਵਿਡ -19 ਸੰਕਰਮਿਤਾਂ ਦੀ ਗਿਣਤੀ ਵਧ ਕੇ 519,291 ਹੋ ਗਈ ਹੈ।

ਦੱਸ ਦਈਏ ਸਿਹਤ ਮਾਮਲਿਆਂ ਵਾਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਬੀਤੇ ਸ਼ਨਿਚਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਕਿਸਤਾਨ ਡਰੱਗ ਰੈਗੂਲੇਟਰੀ ਅਥਾਰਟੀ (ਡੀਆਰਪੀ) ਨੇ ਪੂਰੇ ਦੇਸ਼ ‘ਚ ਆਕਸਫੋਰਡ-ਐਸਟਰਾਜ਼ੇਨੇਕਾ ਕੋਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸਤੋਂ ਇਲਾਵਾ ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਇਹ ਟੀਕਾ ਮਾਰਚ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ। ਉਮਰ ਦੇਸ਼ ਦੀ ਕੋਰੋਨਾ ਵਾਇਰਸ ਕੰਟਰੋਲ ਬਾਡੀ ‘ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ’ (ਐਨਸੀਓਸੀ) ਦੇ ਮੁਖੀ ਵੀ ਹਨ। ਉਮਰ ਨੇ ਕਿਹਾ ਕਿ ਪਹਿਲੇ ਪੜਾਅ ‘ਚ ਸਿਹਤ ਕਰਮਚਾਰੀਆਂ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਟੀਕਾ ਦਿੱਤਾ ਜਾਵੇਗਾ।

Share this Article
Leave a comment