ਚੰਡੀਗੜ੍ਹ ’ਚ ਮੁੜ ਬਦਲਿਆ ਨਾਈਟ ਕਰਫਿਊ ਦਾ ਸਮਾਂ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ’ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਨਾਈਟ ਕਰਫਿਊ ਤੇ ਵੀਕੈਂਡ ਲਾਕਡਾਊਨ ਲਗਾਇਆ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਸ ਵੇਲੇ ਕਰਫਿਊ ਸਮਾਂ 10 ਵਜੇ ਤੋਂ ਸਵੇਰ 5 ਵਜੇ ਤਕ ਤੈਅ ਕੀਤਾ ਸੀ, ਪਰ ਬਾਅਦ ’ਚ ਬਦਲ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਕਰ ਦਿੱਤਾ ਗਿਆ ਸੀ।

ਮੰਗਲਵਾਰ ਨੂੰ ਪ੍ਰਸ਼ਾਸਕ ਅਤੇ ਚੰਡੀਗੜ੍ਹ ਦੇ ਅਫਸਰਾਂ ਵਿਚਾਲੇ ਹੋਈ ਵਾਰਰੂਮ ਮੀਟਿੰਗ ਵਿੱਚ ਕਰਫਿਊ ਦੇ ਸਮੇਂ ਵਿੱਚ ਮੁੜ ਤੋਂ ਨਾਈਟ ਕਰਫਿਊ ਦੇ ਸਮੇਂ ’ਚ ਬਦਲਾਅ ਕਰਕੇ ਰਾਤ 10:00 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਜਦਕਿ ਪ੍ਰਸ਼ਾਸਨ ਨੇ ਦੋ ਦਿਨ ਪਹਿਲਾਂ ਨਾਈਟ ਕਰਫਿਊ ਦੇ ਸਮੇਂ ’ਚ ਬਦਲਾਅ ਕਰਦੇ ਹੋਏ ਇਸ ਨੂੰ ਰਾਤ 8 ਵਜੇ ਲਗਾਉਣ ਦਾ ਫੈਸਲਾ ਲਿਆ ਸੀ।

Share this Article
Leave a comment