ਟੋਰਾਂਟੋ ਪੀਅਰਸਨ ਏਅਰਪੋਰਟ ਦੇ ਬਾਹਰ ਕੋਵਿਡ-19 ਨਾਲ ਹੁਣ ਤੱਕ 10 ਟੈਕਸੀ ਡਰਾਇਵਰਾਂ ਦੀ ਮੌਤ

TeamGlobalPunjab
2 Min Read

ਟੋਰਾਂਟੋ : ਹੁਣ ਤੱਕ ਪੀਅਰਸਨ ਏਅਰਪੋਰਟ ਦੇ ਬਾਹਰ ਕੰਮ ਕਰਨ ਵਾਲੇ ਲਗਭਗ 10 ਟੈਕਸੀ ਡਰਾਇਵਰਾਂ ਦੀ ਮੌਤ ਕੋਵਿਡ-19 ਕਾਰਨ ਹੋ ਚੁੱਕੀ ਹੈ। ਇਨ੍ਹਾਂ ਟੈਕਸੀ ਡਰਾਇਵਰਾਂ ‘ਚ ਕਰਮ ਸਿੰਘ ਪੂਨੀਆ ਤੇ ਅਕਾਸ਼ਦੀਪ ਸਿੰਘ ਗਰੇਵਾਲ ਦਾ ਨਾਮ ਵੀ ਸ਼ਾਮਲ ਹੈ। ਕਰਮ ਸਿੰਘ ਪੂਨੀਆ ਏਰੋ ਫਲੀਟ ਟੈਕਸੀ ਸਰਵਿਸ ਦਾ ਸਾਬਕਾ ਕਰਮਚਾਰੀ ਸੀ। ਇਸ ਦੇ ਨਾਲ ਹੀ ਉਹ ਦੋ ਵਾਰ ਮਿਸੀਸਾਗਾ ਕੌਂਸਲ ਦੇ ਉਮੀਦਵਾਰ  ਵੀ ਰਹਿ ਚੁੱਕੇ ਸਨ।

ਕਰਮ ਸਿੰਘ ਪੁਨੀਆ ਦੀ ਮੌਤ ਤੋਂ ਬਾਅਦ ਕਮਿਊਨਟੀ ਵਿੱਚ ਸਦਮਾ ਹੈ। ਕਿਉਂਕਿ ਉਹ ਇੱਕ ਜਾਣੀ-ਪਹਿਚਾਣੀ ਸਖਸ਼ੀਅਤ ਸਨ ਜਿੰਨ੍ਹਾਂ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਅਤੇ ਸਿਆਸੀ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਸੀ। ਕਰਮ ਸਿੰਘ ਪੂਨੀਆ 1985 ਵਿੱਚ ਕੈਨੇਡਾ ਆਏ ਸਨ। ਉਨ੍ਹਾਂ ਲੰਮਾ ਸਮਾਂ ਏਅਰਪੋਰਟ ‘ਤੇ ਟੈਕਸੀ ਚਲਾਈ। ਪਿਛਲੇ ਇੱਕ ਮਹੀਨੇ ਤੋਂ ਉਹ ਕਰੋਨਾਵਾਇਰਸ ਕਾਰਨ ਬਿਮਾਰ ਚੱਲ ਰਹੇ ਸਨ ਅਤੇ ਦੁਬਾਰਾ ਰਿਕਵਰ ਨਹੀਂ ਹੋ ਸਕੇ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੋਸਤਾਂ ਰਿਸ਼ਤੇਦਾਰਾਂ ਨੇ ਅੰਤਿਮ ਸਸਕਾਰ ਦੀਆ ਰਸਮਾਂ ਨੂੰ ਔਨਲਾਇਨ ਦੇਖਿਆ। ਇਸਦੇ ਬਾਅਦ ਟੈਕਸੀ ਅਤੇ ਲਿਮੋਜਿਨ ਡਰਾਇਵਰਾਂ ਵੱਲੋਂ ਵੀ ਕਾਰਾਂ ਨਾ ਚਲਾਉਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਇਨ੍ਹਾਂ ਮੌਤਾਂ ਤੋਂ ਬਾਅਦ ਸਭ ਵਿੱਚ ਡਰ ਵੀ ਹੈ।

ਟੋਰਾਂਟੋ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੇ 6914 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 522 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 4364 ਲੋਕ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ। ਕੈਨੇਡਾ ‘ਚ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 65 ਹਜ਼ਾਰ ਤੋਂ ਟੱਪ ਗਿਆ ਹੈ ਤੇ 4,400 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

Share this Article
Leave a comment