ਹੌਟ ਯੋਗਾ ਰਾਹੀਂ ਕੋਰੋਨਾ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਮੈਕ ਪਰਹਾਰ ਦੀ ਮੌਤ

TeamGlobalPunjab
2 Min Read

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 48 ਸਾਲਾ ਮੈਕ ਪਰਹਾਰ ਦੀ ਪਿਛਲੇ ਦਿਨੀਂ ਅਚਨਚੇਤ ਮੌਤ ਹੋ ਗਈ। 22 ਅਕਤੂਬਰ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਪੋਸਟ ‘ਚ ਉਸ ਨੇ ਕੋਰੋਨਾ ਨਾਲ ਮਿਲਦੇ-ਜੁਲਦੇ ਲੱਛਣਾਂ ਤੋਂ ਪੀੜਤ ਹੋਣ ਦਾ ਜ਼ਿਕਰ ਕੀਤਾ ਪਰ ਨਾਲ ਹੀ ਕਿਹਾ ਕਿ ਇਹ ਕੋਰੋਨਾ ਨਹੀਂ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਉਸਨੇ ਫੇਸਬੁਕ ਲਾਈਵ ‘ਚ ਵੱਖ-ਵੱਖ ਮੁੱਦਿਆਂ ’ਤੇ ਗੱਲ ਕੀਤੀ ਪਰ ਇਸ ਦੌਰਾਨ ਉਹ ਲਗਾਤਾਰ ਖਾਂਸੀ ਵੀ ਕਰ ਰਿਹਾ ਸੀ।

ਫੇਸਬੁੱਕ ਵੀਡੀਓ ‘ਚ ਮੈਕ ਪਰਹਾਰ ਨੇ ਮੰਨਿਆ ਕਿ ਉਹ ਤਿੰਨ ਹਫ਼ਤੇ ਤੋਂ ਬਿਮਾਰੀ ਹੈ, ਪਰ ਉਸ ਨੇ ਫਿਰ ਕੋਰੋਨਾ ਦੇ ਲੱਛਣਾਂ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ। 48 ਸਾਲ ਦਾ ਮੱਖੜ ਸਿੰਘ ਪਰਹਾਰ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਵੇਲੇ ਸੁਰਖੀਆਂ ‘ਚ ਆਇਆ ਸੀ, ਜਦੋਂ ਉਸ ਨੇ ਦਾਅਵਾ ਕੀਤਾ ਕਿ ਹੌਟ ਯੋਗਾ ਰਾਹੀਂ ਕੋਰੋਨਾ ਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਮੈਕ ਪਰਹਾਰ ਨੇ ਵੀਡੀਓ ‘ਚ ਇਹ ਵੀ ਕਿਹਾ ਕਿ ਉਹ ਘੋੜਿਆਂ ਦੇ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਲੈ ਰਿਹਾ ਹੈ ਜਿਸ ਬਾਰੇ ਕੈਨੇਡਾ ਦਾ ਸਿਹਤ ਵਿਭਾਗ ਕਈ ਵਾਰ ਚਿਤਾਵਨੀ ਜਾਰੀ ਕਰ ਚੁੱਕਿਆ ਹੈ।

ਪਿਛਲੇ ਸਾਲ ਮੈਕ ‘ਤੇ ਕੁਆਰਨਟੀਨ ਐਕਟ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ ਸਨ ਤੇ ਇਸ ਤੋਂ ਬਾਅਦ ਵੀ ਉਸਨੇ ਘਰੋਂ ਬਾਹਰ ਨਿਕਲਣਾ ਜਾਰੀ ਰੱਖਿਆ ਅਤੇ ਕਈ ਥਾਵਾਂ ‘ਤੇ ਹੋਏ ਰੋਸ ਵਿਖਾਵਿਆਂ ਵਿਚ ਸ਼ਮੂਲੀਅਤ ਕੀਤੀ ਸੀ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੀ ਕਰਨਰਜ਼ ਸਰਵਿਸ ਵਲੋਂ ਮੈਕ ਪਰਹਾਰ ਦੀ ਮੌਤ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

- Advertisement -

Share this Article
Leave a comment