ਏਅਰ ਕੈਨੇਡਾ ਨੇ ਭਾਰਤੀ ਫ਼ਲਾਈਟਸ ‘ਤੇ 22 ਜੂਨ ਤੱਕ ਲਗਾਈ ਰੋਕ

TeamGlobalPunjab
2 Min Read

ਟੋਰਾਂਟੋ: ਕੋਵਿਡ 19 ਆਉਟਬ੍ਰੇਕ ਤੋਂ ਰੋਕਣ ਲਈ ਏਅਰ ਕੈਨੇਡਾ ਨੇ ਭਾਰਤੀ ਫ਼ਲਾਈਟਸ ਦੀ ਪਾਬੰਦੀ ‘ਚ ਵਾਧਾ ਕੀਤਾ ਹੈ। ਪਰ ਸੰਘੀ ਸਰਕਾਰ ਨੇ ਇਸ ਦਾ ਐਲਾਨ ਨਹੀਂ ਕੀਤਾ ਹੈ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਜ਼ਟਪਟ੍ਰਿਕ ਨੇ ਇਕ ਬਿਆਨ ਵਿਚ ਕਿਹਾ, “ਅਸੀਂ ਭਾਰਤ ਤੋਂ ਆਪਣੀਆਂ ਉਡਾਣਾਂ ਦੀ ਮੁਅੱਤਲੀ 22 ਜੂਨ ਤੱਕ ਵਧਾ ਦਿੱਤੀ ਹੈ। ਭਾਰਤ ਅਤੇ ਪਾਕਿਸਤਾਨ ਤੋਂ ਉਡਾਣ ਦੀ ਪਾਬੰਦੀ ਦੀ ਸ਼ੁਰੂਆਤ ਅਸਲ ਵਿੱਚ ਸੰਘੀ ਸਰਕਾਰ ਦੁਆਰਾ 22 ਅਪ੍ਰੈਲ ਨੂੰ ਕੀਤੀ ਗਈ ਸੀ ਅਤੇ 30 ਦਿਨਾਂ ਲਈ ਨਿਰਧਾਰਤ ਕੀਤੀ ਗਈ ਸੀ।

ਹੈਲਥ ਕੈਨੇਡਾ ਦੇ ਅੰਕੜਿਆਂ ਮੁਤਾਬਕ 10 ਅਪ੍ਰੈਲ ਤੋਂ 23 ਅਪ੍ਰੈਲ ਦਰਮਿਆਨ ਕੈਨੇਡਾ ਪਹੁੰਚੀਆਂ 135 ਇੰਟਰਨੈਸ਼ਨਲ ਫ਼ਲਾਈਟਸ ਵਿਚ ਕੋਰੋਨਾ ਮਰੀਜ਼ ਮਿਲੇ ਜਿਨ੍ਹਾਂ ਵਿਚੋਂ 36 ਭਾਰਤ ਤੋਂ ਆਈਆਂ ਸਨ ਅਤੇ 2 ਪਾਕਿਸਤਾਨ ਨਾਲ ਸਬੰਧਤ ਮਿਲੀਆਂ। ਆਵਾਜਾਈ ਮੰਤਰਾਲੇ ਦੇ ਬੁਲਾਰੇ ਐਲੀਸਨ ਸੇਂਟ ਜੀਨ ਨੇ ਇਕ ਬਿਆਨ ਵਿਚ ਕਿਹਾ ਕਿ ਮੰਤਰਾਲਾ ਭਾਰਤ ਅਤੇ ਪਾਕਿਸਤਾਨ ਵਿਚ ਕੋਵਿਡ -19 ਸਥਿਤੀ ਦੀ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਪਬਲਿਕ ਹੈਲਥ ਮਾਹਿਰਾਂ ਦੇ ਸਬੂਤ ਅਤੇ ਸਲਾਹ ਦੇ ਅਧਾਰ ‘ਤੇ ਅਗਲੇ ਕਦਮ ਤੈਅ ਕਰੇਗਾ। ਉਸਨੇ ਪੁਸ਼ਟੀ ਨਹੀਂ ਕੀਤੀ ਕਿ ਕੀ ਸੰਘੀ ਸਰਕਾਰ ਆਪਣੀ ਪਾਬੰਦੀ ਨੂੰ ਵਧਾਏਗੀ ਜਾਂ ਨਹੀਂ।

ਭਾਰਤ ਹਾਲ ਹੀ ਵਿਚ ਕੋਵਿਡ 19 ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿੱਚ ਵਾਇਰਸ ਨਾਲ ਹੋਈਆਂ ਮੌਤਾਂ ਨੇ ਹਾਲ ਹੀ ਵਿੱਚ ਇੱਕ ਚੌਥਾਈ ਮਿਲੀਅਨ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ।  ਜਦੋਂ ਕਿ ਰੋਜ਼ਾਨਾ ਲਗਭਗ 400,000 ਨਵੇਂ ਕੇਸ ਸਾਹਮਣੇ ਆ ਰਹੇ ਹਨ।

 

- Advertisement -

Share this Article
Leave a comment