ਮੋਹਾਲੀ ਵਿੱਚ ਰਚਾਏ ਗਏ ਸਾਦੇ ਢੰਗ ਨਾਲ ਦੋ ਜੋੜਿਆਂ ਦੇ ਵਿਆਹ ਸਮਾਗਮ

TeamGlobalPunjab
3 Min Read

ਮੋਹਾਲੀ (ਅਵਤਾਰ ਸਿੰਘ) : ਕੋਰੋਨਾ ਵਾਇਰਸ ਦੀ ਵਿਸ਼ਵ ਵਿਚ ਫੈਲੀ ਭਿਆਨਕ ਬਿਮਾਰੀ ਨੇ ਗਰੀਬ ਅਮੀਰ ਦਾ ਪਾੜਾ ਵੀ ਖ਼ਤਮ ਕਰ ਦਿੱਤਾ ਹੈ। ਪੰਜਾਬ ਵਿੱਚ ਲੜਕੇ ਲੜਕੀ ਦੇ ਵਿਆਹ ‘ਤੇ ਲੱਖਾਂ ਰੁਪਏ ਖਰਚੇ ਜਾਂਦੇ ਹਨ ਪਰ ਇਨ੍ਹਾਂ ਦਿਨਾਂ ਵਿਚ ਸੋਸ਼ਲ ਡਿਸਟੇਨਸਿੰਗ ਨੂੰ ਧਿਆਨ ਵਿੱਚ ਰੱਖਦਿਆਂ ਵਿਆਹ ਬਿਲਕੁਲ ਸਾਦੇ ਢੰਗ ਨਾਲ ਕੀਤੇ ਜਾ ਰਹੇ ਹਨ। ਦੋ ਜੋੜਿਆਂ ਦੇ ਅਜਿਹੇ ਹੀ ਸਾਦੇ ਵਿਆਹ ਦੋ ਦਿਨ ਪਹਿਲਾਂ ਮੋਹਾਲੀ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਸ ਚਾਰ ਵਿਖੇ ਦੇਖਣ ਨੂੰ ਮਿਲੇ। ਚੰਗੇ ਅਮੀਰ ਖਾਨਦਾਨ ਨਾਲ ਸੰਬੰਧ ਰੱਖਣ ਵਾਲੇ ਦੋਵੇਂ ਪਰਿਵਾਰਾਂ ਨੇ ਬਹੁਤ ਹੀ ਸਾਦੇ ਢੰਗ ਨਾਲ ਵਿਆਹ ਸਮਾਗਮ ਨੇਪਰੇ ਚਾੜੇ।

ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਸਭ ਲਈ ਲੰਗਰ ਬਿਲਕੁਲ ਸਾਦਾ ਤਿਆਰ ਕੀਤਾ ਗਿਆ। ਭਾਈ ਜਤਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਮੁਹਾਲੀ ਨੇ ਦੱਸਿਆ ਕਿ ਇਕ ਲੜਕੀ ਚੰਡੀਗੜ੍ਹ ਦੀ ਤੇ ਲੜਕਾ ਮੋਹਾਲੀ ਦਾ ਹੈ ਜਦਕਿ ਦੂਜੀ ਲੜਕ਼ੀ ਮੋਹਾਲੀ ਨਾਲ ਸੰਬੰਧ ਰੱਖਦੀ ਹੈ ਅਤੇ ਲੜਕਾ ਗੁਰਦਸਪੁਰ ਦਾ ਰਹਿਣ ਵਾਲਾ ਹੈ। ਇਸ ਤਰ੍ਹਾਂ ਦੋਹਾਂ ਜੋੜਿਆਂ ਦੇ ਵਿਆਹ ਸਾਦੇ ਢੰਗ ਨਾਲ ਕਰਨ ਨਾਲ ਦੋਹਾਂ ਪਰਿਵਾਰਾਂ ਦੇ ਲੱਖਾਂ ਰੁਪਏ ਬਚ ਗਏ ਹਨ।

ਦੋਵਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਾਦਾ ਵਿਆਹ ਕਰਨ ਨਾਲ ਬਹੁਰ ਸਾਰੀਆਂ ਮੁਸ਼ਕਲਾਂ ਹੱਲ ਹੋ ਗਈਆਂ ਹਨ। ਇਸ ਤਰ੍ਹਾਂ ਦਾ ਵਿਆਹ ਕਰਨ ਨਾਲ ਮਹਿੰਗੇ ਮੈਰਿਜ ਪੈਲੇਸਾਂ ਦਾ ਖਰਚਾ ਅਤੇ ਹੋਰ ਪ੍ਰੇਸ਼ਾਨੀਆਂ ਘੱਟ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਭਵਿੱਖ ਵਿਚ ਵੀ ਅਜਿਹੇ ਵਿਆਹ ਕਰਨ ਦੀ ਪਿਰਤ ਪੈਣੀ ਚਾਹੀਦੀ ਹੈ। ਆਨੰਦ ਕਾਰਜ ਸਮੇਂ ਸਭ ਨੇ ਮਾਸਕ ਨਾਲ ਆਪਣੇ ਮੂੰਹ ਢਕੇ ਹੋਏ ਸਨ ਤੇ ਹੱਥਾਂ ਵਿਚ ਪਲਾਸਟਿਕ ਦੇ ਦਸਤਾਨੇ ਪਹਿਨੇ ਹੋਏ ਸਨ। ਪਰਿਵਾਰ ਦੇ ਬਾਕੀ ਮੈਂਬਰਾਂ ਨੇ ਵੀ ਮਾਸਕ ਤੇ ਦਸਤਾਨੇ ਪਹਿਨੇ ਹੋਏ ਸਨ। ਇਹ ਸਾਰੇ ਸਮੇਂ ਸਮੇਂ ‘ਤੇ ਆਪਣੇ ਹੱਥ ਸੇਨੇਟਾਇਜ਼ ਕਰ ਰਹੇ ਸਨ। ਪਰਿਵਾਰਾਂ ਵਲੋਂ ਵਿਆਹ ਦੀਆਂ ਨਿਭਾਈਆਂ ਗਈਆਂ ਰਸਮਾਂ ਆਪਣੇ ਆਪ ਵਿਚ ਮਿਸਾਲ ਹੈ। ਚੰਡੀਗੜ੍ਹ ਤੇ ਮੋਹਾਲੀ ਵਿਚ ਇਸ ਦੀ ਕਾਫੀ ਚਰਚਾ ਹੋ ਰਹੀ ਹੈ।

ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਸ ਚਾਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾਵਿਰਸ ਦੇ ਮੱਦੇਨਜ਼ਰ ਲਾਗੈ ਗਏ ਕਰਫਿਊ ਦੌਰਾਨ ਸਿੱਖੀ ਦਾ ਫ਼ਲਸਫ਼ਾ “ਗਰੀਬ ਦਾ ਮੂੰਹ ਗੁਰੂ ਦੀ ਗੋਲਕ “ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਲੋੜਵੰਦਾਂ ਲਈ ਤਿੰਨੋਂ ਟਾਈਮ ਲੰਗਰ ਭੇਜਿਆ ਜਾ ਰਿਹਾ ਹੈ। ਭਾਈ ਜਤਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਮੁਹਾਲੀ ਜਿਨ੍ਹਾਂ ਦੇ ਫੋਨ ਨੰਬਰ:98760-48000 ‘ਤੇ ਸੰਪਰਕ ਕਰਕੇ ਲੋੜਵੰਦ ਸੰਗਤ ਲਾਭ ਉਠਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਦੇਖ-ਰੇਖ ਵਿਚ ਇਥੇ ਸਾਦੇ ਢੰਗ ਨਾਲ ਵਿਆਹ ਤੇ ਹੋਰ ਰਸਮਾਂ ਵੀ ਹੋ ਰਹੀਆਂ ਹਨ।

- Advertisement -

Share this Article
Leave a comment