ਕੋਰੋਨਾ ਵਾਇਰਸ ਦੀ ਵੈਕਸੀਨ ਦੇ ਟੀਕਾਕਰਨ ਦਾ ਅਭਿਆਸ ਸ਼ੁਰੂ, ਇੰਝ ਵਰਤੀਆਂ ਜਾ ਰਹੀਆਂ ਸਾਵਧਾਨੀਆਂ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਾਤਮੇ ਵੱਲ ਦੁਨੀਆਂ ਨੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਭਾਰਤ ਵਿੱਚ ਵੀ ਵੈਕਸੀਨ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਭਾਰਤ ਦੇ ਅੱਠ ਜ਼ਿਲ੍ਹਿਆਂ ਵਿੱਚ ਅੱਜ ਟੀਕਾਕਰਨ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਇਸ ਡ੍ਰਾਈ ਰਨ ਦੇ ਲਈ ਚੁਣਿਆ ਗਿਆ। ਨਵਾਂਸ਼ਹਿਰ ਅਤੇ ਲੁਧਿਆਣ ਵਿੱਚ ਸਵੇਰ ਤੋਂ ਟੀਕਾਕਰਨ ਦਾ ਅਭਿਆਸ ਸ਼ੁਰੂ ਹੋ ਗਿਆ ਹੈ। ਨਵਾਂ ਸ਼ਹਿਰ ‘ਚ 5 ਸੈਂਟਰ ਬਣਾਏ ਗਏ ਹਨ। ਜਦਕਿ ਲੁਧਿਆਣਾ ਵਿੱਚ 7 ਸੈਂਟਰ ਹਨ। ਇਹਨਾਂ ਸਾਰੇ ਸੈਂਟਰਾਂ ‘ਤੇ 25-25 ਲੋਕਾਂ ‘ਤੇ ਵੈਕਸੀਨ ਸਬੰਧੀ ਅਭਿਆਸ ਕੀਤਾ ਜਾਵੇਗਾ। ਅੱਜ ਜਿਹਨਾਂ ਲੋਕਾਂ ‘ਤੇ ਅਭਿਆਸ ਕੀਤਾ ਜਾ ਰਿਹਾ ਹੈ ਉਹਨਾਂ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮ ਹਨ। ਹਲਾਂਕਿ ਇਸ ਡ੍ਰਾਈ ਰਨ ਦੌਰਾਨ ਵੈਕਸੀਨ ਦਾ ਇਸਤੇਮਾਲ ਨਹੀਂ ਹੋਵੇਗਾ।

ਅਭਿਆਸ ਪੂਰਾ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਹੀ ਇੰਤਜ਼ਾਰ ਰਹੇਗਾ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਲਈ 4 ਸ਼ਹਿਰਾਂ ਵਿੱਚ ਮੁੱਖ ਸੈਂਟਰ ਬਣਾਏ ਹਨ। ਚੰਡੀਗੜ੍ਹ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ‘ਚ ਕੋਰੋਨਾ ਵੈਕਸੀਨ ਦੀ ਸਟੋਰੇਜ਼ ਲਈ ਸੈਂਟਰ ਬਣਾਏ ਗਏ ਹਨ। ਇਹਨਾਂ ਤੋਂ ਇਲਾਵਾ ਸਬਡਿਵੀਜ਼ਨ ਅਤੇ ਬਲੌਕ ਪੱਧਰ ‘ਤੇ ਵੀ ਵੈਕਸੀਨ ਨੂੰ ਸਟੋਰ ਕੀਤਾ ਜਾਵੇਗਾ।

- Advertisement -

ਪੰਜਾਬ ਵਿੱਚ ਸਭ ਤੋਂ ਪਹਿਲਾਂ ਟੀਕਾਕਰਨ ਸਿਹਤ ਵਿਭਾਗ ਦੇ ਮੁਲਾਜ਼ਮਾਂ ‘ਤੇ ਹੋਵੇਗਾ। ਜਿਹਨਾਂ ਦੀ ਗਿਣਤੀ 1.25 ਲੱਖ ਹੈ। ਇਹਨਾਂ ਵਿੱਚ 80 ਹਜ਼ਾਰ ਸਰਕਾਰੀ ਅਤੇ 45 ਹਜ਼ਾਰ ਮੁਲਾਜ਼ਮ ਪ੍ਰਾਈਵੇਟ ਹਨ। ਦੂਸਰੇ ਨੰਬਰ ‘ਤੇ ਫਰੰਟਲਾਈਨ ਵੌਰੀਅਰ ਨੂੰ ਟੀਕਾ ਲਗਾਇਆ ਜਾਵੇਗਾ। ਅਤੇ ਤੀਸਰੇ ਗੇੜ ਵਿੱਚ 50 ਸਾਲ ਤੋਂ ਵੱਧ ਉਮਰ ਵਾਲੇ ਅਤੇ ਜਿਹੜੇ ਹੋਰ ਬਿਮਾਰੀਆਂ ਨਾਲ ਲੋਕ ਪੀੜਤ ਹਨ ਉਹਨਾਂ ਨੂੰ ਟੀਕਾ ਲਾਇਆ ਜਾਵੇਗਾ।

Share this Article
Leave a comment