ਕੋਰੋਨਾਵਾਇਰਸ : ਲਾਕਡਾਊਨ ਦੌਰਾਨ ਪੈਦਾ ਹੋਏ ਜੁੜਵਾਂ ਬੱਚੇ, ਮਾਂ ਨੇ ਦਿੱਤਾ ‘ਕੋਰੋਨਾ’ ਤੇ ‘ਕੋਵਿਡ’ ਦਾ ਨਾਮ

TeamGlobalPunjab
2 Min Read

ਰਾਏਪੁਰ (ਉੱਤਰ ਪ੍ਰਦੇਸ਼) : ਪੂਰੀ ਦੁਨੀਆ ਦੇ ਲੋਕਾਂ ਵਿੱਚ ਕੋਰੋਨਾਵਾਇਰਸ (ਕੋਵਿਡ-19) ਮਹਾਂਮਾਰੀ ਕਾਰਨ ਖੌਫ ਦਾ ਮਾਹੌਲ ਹੈ। ਜਿੱਥੇ ਇੱਕ ਪਾਸੇ ਇਸ ਮਹਾਂਮਾਰੀ ਨੇ ਲੋਕਾਂ ਦੇ ਦਿਲ ਤੇ ਦਿਮਾਗ ‘ਤੇ ਡਰ ਪੈਦਾ ਕਰ ਰੱਖਿਆ ਹੈ ਉਥੇ ਹੀ ਦੂਜੇ ਪਾਸੇ ਰਾਏਪੁਰ ਦੇ ਇੱਕ ਜੋੜੇ (ਕਪਲ) ਨੇ ਲਾਕਡਾਊਨ ਦੌਰਾਨ ਪੈਦਾ ਹੋਏ ਆਪਣੇ ਜੁੜਵਾਂ ਬੱਚਿਆਂ ਦਾ ਨਾਮ ‘ਕੋਰੋਨਾ’ ਤੇ ‘ਕੋਵਿਡ’ ਰੱਖਿਆ ਹੈ।

ਦਰਅਸਲ ਲਾਕਡਾਊਨ ਦੌਰਾਨ ਰਾਏਪਰ ਦੇ ਇੱਕ ਜੋੜੇ (ਕਪਲ) ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਜੁੜਵਾਂ ਬੱਚਿਆਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਹੈ। ਮਾਂ ਨੇ ਲੜਕੇ ਨੂੰ (ਕੋਵਿਡ) ਤੇ ਲੜਕੀ ਨੂੰ (ਕੋਰੋਨਾ) ਦਾ ਨਾਮ ਦਿੱਤਾ ਹੈ। ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ 14 ਅਪ੍ਰੈਲ ਤੱਕ 21 ਦਿਨ ਦਾ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਮਹਾਂਮਾਰੀ ਦਾ ਬਹੁਤ ਡਰ ਬੈਠਾ ਹੋਇਆ ਹੈ। ਇਸ ਮਹਾਂਮਾਰੀ ਦੇ ਡਰ ਨੂੰ ਲੋਕਾਂ ਦੇ ਮਨਾਂ ਵਿੱਚੋਂ ਦੂਰ ਕਰਨ ਲਈ ਮਹਿਲਾ ਤੇ ਉਸ ਦੇ ਪਰਿਵਾਰ ਨੇ ਆਪਣੇ ਜੁੜਵਾਂ ਬੱਚਿਆਂ ਦਾ ਨਾਮ ‘ਕੋਰੋਨਾ’ ਤੇ ‘ਕੋਵਿਡ’ ਰੱਖਿਆ ਹੈ ਤਾਂ ਜੋ ਲੋਕਾਂ ਦੇ ਮਨਾਂ ਵਿੱਚੋਂ ਕੋਰੋਨਾ ਮਹਾਂਮਾਰੀ ਦਾ ਡਰ ਖਤਮ ਹੋ ਸਕੇ।

ਜੁੜਵਾਂ ਬੱਚਿਆਂ ਦੀ ਮਾਂ (ਪ੍ਰੀਤੀ ਵਰਮਾ) ਨੇ ਦੱਸਿਆ ਕਿ ਦੇਸ਼ ਅੰਦਰ ਲਾਕਡਾਊਨ ਦੌਰਾਨ ਪੈਦਾ ਹੋਏ ਇਨ੍ਹਾਂ ਹਾਲਾਤਾਂ ਨੂੰ ਉਹ ਕਦੀ ਵੀ ਨਹੀਂ ਭੁੱਲ ਸਕੇਗੀ। ਲਾਕਡਾਊਨ ਦੌਰਾਨ ਕਾਫੀ ਜੱਦੋ ਜਹਿਦ ਤੋਂ ਬਾਅਦ ਉਹ ਡਿਲਵਰੀ ਲਈ ਰਾਏਪੁਰ ਦੇ ਅੰਬੇਡਕਰ ਹਸਪਤਾਲ ਪੁੱਜੀ। ਇਸ ਲਈ ਇਨ੍ਹਾਂ ਦਿਨਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਉਨ੍ਹਾਂ ਨੇ ਆਪਣੇ ਜੁੜਵਾਂ ਬੱਚਿਆਂ ਦਾ  ਨਾਮ ‘ਕੋਰੋਨਾ’ ਤੇ ‘ਕੋਵਿਡ’ ਦੇ ਨਾਮ ‘ਤੇ ਰੱਖਿਆ ਹੈ।

ਦੱਸ ਦਈਏ ਕਿ ਜੋੜਾ (ਕਪਲ) ਉੱਤਰ ਪ੍ਰਦੇਸ਼ ਦੀ ਰਾਜਧਾਨੀ ਰਾਏਪੁਰ ਦੇ ਬਸਤੀ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੈ। ਮਾਂ ਤੇ ਦੋਵੇਂ ਜੁੜਵਾਂ ਬੱਚੇ ਬਿਲਕੁਲ ਠੀਕ ਹਨ। ਹਸਪਤਾਲ ਵਿੱਚ ਜੁੜਵਾਂ ਬੱਚਿਆਂ ਨੂੰ ਵੇਖਣ ਆਉਣ ਵਾਲੇ ਲੋਕਾਂ ਤੇ ਰਿਸਤੇਦਾਰਾਂ ਨੇ ਪਰਿਵਾਰ ਵੱਲੋਂ ਬੱਚਿਆਂ ਦੇ ਨਾਮਕਰਨ ਨੂੰ ਇੱਕ ਦਲੇਰਾਨਾ ਫੈਸਲਾ ਦੱਸਿਆ ਹੈ।

- Advertisement -

Share this Article
Leave a comment