ਨਵੀਂ ਦਿੱਲੀ: ਦੇਸ਼ਭਰ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਲਗਾਤਾਰ ਤੇਜ ਰਫਤਾਰ ਦੇ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਭਾਰਤ ਵਿੱਚ ਹੁਣ ਤੱਕ ਕੋਰੋਨਾ ਸੰਕਰਮਣ ਦੇ ਕੁੱਲ ਮਾਮਲੇ 3 ਲੱਖ ਦੇ ਪਾਰ ਹੋ ਚੁੱਕੇ ਹਨ। ਸ਼ਨੀਵਾਰ ਨੂੰ ਕੋਰੋਨਾ ਦੇ ਪਿਛਲੇ 24 ਘੰਟੇ ਦੌਰਾਨ 11,458 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 386 ਲੋਕਾਂ ਦੀ ਮੌਤ ਹੋ ਗਈ। ਇਸ ਦਾ ਨਾਲ ਹੀ ਦੇਸ਼ ਵਿੱਚ ਕੁਲ ਸੰਕਰਮਿਤਾਂ ਦੀ ਗਿਣਤੀ ਵਧਕੇ 3,08,993 ਹੋ ਗਈ।
ਕੋਰੋਨਾ ਸੰਕਰਮਣ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਕੁਲ ਗਿਣਤੀ ਵਧਕੇ 8,884 ਹੋ ਚੁੱਕੀ ਹੈ। ਕੋਰੋਨਾ ਦੇ ਅੱਜ ਨਵੇਂ ਮਾਮਲੇ ਆਉਣ ਤੋਂ ਬਾਅਦ ਹੁਣ ਕੁੱਲ ਐਕਟਿਵ ਕੋਰੋਨਾ ਕੇਸ ਦੀ ਗਿਣਤੀ ਵਧ ਕੇ 1 ਲੱਖ 45 ਹਜ਼ਾਰ 779 ਹੋ ਗਈ ਹੈ। ਹਾਲਾਂਕਿ, ਕੋਰੋਨਾ ਨਾਲ ਹੁਣ ਤੱਕ 1 ਲੱਖ 54 ਹਜ਼ਾਰ 330 ਲੋਕ ਠੀਕ ਹੋ ਚੁੱਕੇ ਹਨ।
#CoronaVirusUpdates: #COVID19 India Tracker
(As on 13 June, 2020, 08:00 AM)
➡️Confirmed cases: 308,993
➡️Active cases: 145,779
➡️Cured/Discharged/Migrated: 154,330
➡️Deaths: 8,884#IndiaFightsCorona#StayHome #StaySafe @ICMRDELHI
Via @MoHFW_INDIA pic.twitter.com/sym52Taihj
— #IndiaFightsCorona (@COVIDNewsByMIB) June 13, 2020
ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਭਾਰਤ ‘ਚ ਮਰੀਜ਼ਾਂ ਦਾ ਅੰਕੜਾ 3 ਲੱਖ ਦੇ ਪਾਰ ਚਲਾ ਗਿਆ। ਪਿਛਲੇ 10 ਦਿਨਾਂ ਦੇ ਅੰਦਰ ਹੀ ਇੱਕ ਲੱਖ ਮਾਮਲੇ ਸਾਹਮਣੇ ਆਉਣ ਦੇ ਮੱਦੇਨਜਰ ਸਰਕਾਰ ਨੇ ਮਹਾਮਾਰੀ ਦੀ ਰੋਕਥਾਮ ਲਈ ਸਖ਼ਤ ਉਪਾਅ ਅਪਨਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉੱਥੇ ਹੀ, ਕੇਂਦਰ ਨੇ ਸ਼ੁੱਕਰਵਾਰ ਨੂੰ ਸੂਬੇ ਨਾਲ ਕੋਵਿਡ-19 ਦੇ ਕੇਂਦਰਾਂ ‘ਤੇ ਵਿਸ਼ੇਸ਼ ਧਿਆਨ ਦੇਣ ਅਤੇ ਕੋਰੋਨਾ ਵਾਇਰਸ ਸੰਕਰਮਣ ਰੋਕਣ ਲਈ ਸਖ਼ਤ ਕਦਮ ਚੁੱਕਣ ਨੂੰ ਕਿਹਾ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: