Home / News / ਅੰਬਾਲਾ ‘ਚ ਕੋਵਿਡ-19 ਮਰੀਜ਼ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਅੰਬਾਲਾ ‘ਚ ਕੋਵਿਡ-19 ਮਰੀਜ਼ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਹਰਿਆਣਾ: ਅੰਬਾਲਾ ਜ਼ਿਲ੍ਹੇ ਦੇ ਮੁਲਾਨਾ ‘ਚ ਬਣੇ ਕੋਵਿਡ-19 ਹਸਪਤਾਲ ਦੇ ਬਾਥਰੂਮ ‘ਚ ਕੋਰੋਨਾ ਦੇ ਮਰੀਜ਼ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਤੇ ਉਹ ਯਮੁਨਾਨਗਰ ਦਾ ਸੀ।

ਫਾਹਾ ਲਗਾਉਣ ਵਾਲੇ ਕੋਰੋਨਾ ਸੰਕਰਮਿਤ ਨੇ ਮਰਨ ਤੋਂ ਪਹਿਲਾਂ ਸਵੇਰੇ ਚਾਰ ਵਜੇ ਦੇ ਲਗਭਗ ਆਪਣੇ ਬੇਟੇ ਨੂੰ ਫੋਨ ‘ਤੇ ਮੈਸੇਜ ਕੀਤਾ ਸੀ। ਇਸ ਵਿੱਚ ਵਿਅਕਤੀ ਨੇ ਲਿਖਿਆ ਸੀ ਕਿ ਮੇਰੇ ਸਸਕਾਰ ਦੇ ਸਮੇਂ ਮੇਰੇ ਤੋਂ 10 ਫੁੱਟ ਦੀ ਦੂਰੀ ਰੱਖਣਾ। ਇੰਨਾ ਹੀ ਨਹੀਂ ਉਸ ਨੇ ਇਹ ਵੀ ਲਿਖਿਆ ਕਿ ਕਿਸ ਦੇ ਨਾਲ ਉਸਦਾ ਕਿੰਨਾ ਲੈਣਾ-ਦੇਣਾ ਬਾਕੀ ਹੈ। ਇਸ ਤੋਂ ਇਲਾਵਾ ਆਪਣੇ ਭਰਾ ਨੂੰ ਭੇਜੇ ਮੈਸੇਜ ਵਿੱਚ ਇੱਕ ਲਾਈਨ ਵਿੱਚ ਉਸ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਉਸਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਰਿਹਾ।

ਦੱਸ ਦਈਏ ਕਿ ਸਵੇਰੇ ਲਗਭਗ ਸੱਤ ਵਜੇ ਮਰੀਜ਼ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਸੀ। ਜਿਵੇਂ ਹੀ ਪਰਿਵਾਰ ਨੂੰ ਪਤਾ ਚੱਲਿਆ ਉਹ ਹਸਪਤਾਲ ਪੁੱਜੇ। ਪੀੜਤ ਵਿਅਕਤੀ 12 ਜੂਨ ਨੂੰ ਦਿੱਲੀ ਤੋਂ ਆਪਣੇ ਘਰ ਆਇਆ ਸੀ। 13 ਜੂਨ ਨੂੰ ਉਸ ਦੀ ਸਿਹਤ ਖ਼ਰਾਬ ਹੋਣ ਲੱਗੀ, ਕਿਉਂਕਿ ਉਸ ਨੂੰ ਸਾਹ ਦੀ ਬੀਮਾਰੀ ਵੀ ਸੀ। ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਉਸ ਨੂੰ 14 ਜੂਨ ਨੂੰ  ਮੁਲਾਨਾ ਹਸਪਤਾਲ ਵਿੱਚ ਭੇਜਿਆ ਗਿਆ ਸੀ।

Check Also

ਕੇਰਲ : ਇਡੁੱਕੀ ‘ਚ ਜਮੀਨ ਖਿਸਕਣ ਕਾਰਨ 5 ਦੀ ਮੌਤ, 80 ਮਲਬੇ ਹੇਠਾਂ ਦੱਬੇ

ਕੋਚੀ : ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਰਾਜਮਾਲਾ ਇਲਾਕੇ ‘ਚ …

Leave a Reply

Your email address will not be published. Required fields are marked *