ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਪੀਡ਼ਤਾਂ ਦੀ ਗਿਣਤੀ 9,000 ਤੋਂ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਮਰੀਜ਼ਾਂ ਦੀ ਗਿਣਤੀ 9,152 ਹੋ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 300 ਪਾਰ ਪਹੁੰਚ ਗਈ ਹੈ। ਪਿਛਲੇ 24 ਘੰਟਿਆ ਵਿੱਚ 35 ਦੀ ਮੌਤ ਹੋ ਗਈ ਜਦਕਿ 705 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
25 ਮਾਰਚ ਨੂੰ ਲਾਕਡਾਉਨ ਸ਼ੁਰੂ ਹੋਣ ਤੋਂ ਪਹਿਲਾ ਦੀ ਗਿਣਤੀ ਦੇਸ਼ ਵਿੱਚ 606 ਸੀ ਅਤੇ 25 ਮਾਰਚ ਤੋਂ ਇਸ ਵਿੱਚ 17 ਫੀਸਦੀ ਦੀ ਵਾਧਾ ਦਰਜ ਕੀਤੀ ਗਈ ਸੀ। 12 ਅਪ੍ਰੈਲ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ 8447 ਤੱਕ ਪਹੁੰਚ ਗਈ ਹੈ ਪਰ ਹਰ ਰੋਜ਼ ਵਾਧੇ ਦੀ ਦਰ 17 ਫੀਸਦੀ ਤੋਂ ਘਟ ਕੇ 12.4 % ਦੇ ਕਰੀਬ ਹੈ। ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਉੱਥੇ ਹੀ ਦੂਜੇ ਪਾਸੇ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 22 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਤੋਂ ਪਹਿਲਾਂ ਦੁਨੀਆ ਵਿੱਚ ਸਭ ਤੋਂ ਵਧ ਕੋਰੋਨਾ ਨਾਲ ਇਟਲੀ ਵਿੱਚ ਮੌਤਾਂ ਹੋਈਆਂ ਸਨ, ਪਰ ਅੱਜ ਦੇ ਤਾਜ਼ਾ ਅੰਕੜਿਆਂ ਤੋਂ ਬਾਅਦ ਅਮਰੀਕਾ ਨੇ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ। ਇਟਲੀ ਵਿੱਚ ਹੁਣ ਤੱਕ 19,468 ਮੌਤਾਂ ਹੋ ਚੁੱਕੀਆਂ ਹਨ।