ਚੰਡੀਗੜ੍ਹ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ ਹੋਏ 265, ਹੁਣ ਤੱਕ 4 ਮੌਤਾਂ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ‘ਚ ਸੋਮਵਾਰ ਨੂੰ ਕੋਰੋਨਾ ਦੇ 3 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਦੇ ਨਾਲ ਹੀ ਸ਼ਹਿਰ ਹੁਣ 265 ਲੋਕ ਇਨਫੈਕਟਿਡ ਹੋ ਚੁੱਕੇ ਹਨ, ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਬਾਪੂਧਾਮ ਕਲੋਨੀ ਤੋਂ ਹਨ। ਸ਼ਹਿਰ ‘ਚ ਹੁਣ ਤਕ 186 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ।

ਉੱਥੇ ਹੀ ਬੀਤੇ ਦਿਨੀ ਯਾਨੀ ਐਤਵਾਰ ਨੂੰ ਚੰਡੀਗੜ੍ਹ ‘ਚ ਇਕ ਦਿਨ ‘ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 29 ਮਾਮਲੇ ਸਾਹਮਣੇ ਆਏ ਸਨ ਇਨ੍ਹਾਂ ‘ਚ 28 ਮਾਮਲੇ ਇਕੱਲੇ ਬਾਪੂਧਾਮ ਕਲੋਨੀ ਤੋਂ ਸਨ। ਇਸ ਦੌਰਾਨ ਤਿੰਨ ਦਿਨਾਂ ਦੀ ਨਵਜੰਮੀ ਬੱਚੀ ਦੀ ਮੌਤ ਵੀ ਹੋ ਗਈ। ਤਿੰਨ ਦਿਨ ਪਹਿਲਾਂ ਡੱਡੂਮਾਜਰਾ ਨਿਵਾਸੀ ਔਰਤ ਦੀ ਸੈਕਟਰ-22 ਦੇ ਸਿਵਲ ਹਸਪਤਾਲ ‘ਚ ਡਲਿਵਰੀ ਹੋਈ ਸੀ। ਡਾਕਟਰਾਂ ਮੁਤਾਬਕ ਹਸਪਤਾਲ ‘ਚ ਹੀ ਨਵਜੰਮੀ ਬੱਚੀ ਨੂੰ ਕੋਰੋਨਾ ਇਨਫੈਕਸ਼ਨ ਹੋਈ। ਐਤਵਾਰ ਨੂੰ ਹਾਲਾਤ ਵਿਗੜਨ ‘ਤੇ ਨਵਜੰਮੀ ਨੂੰ ਪੀਜੀਆਈ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਬੱਚੀ ਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਬੱਚੀ ਦਾ ਕੋਰੋਨਾ ਟੈਸਟ ਕੀਤਾ ਤਾਂ ਰਿਪੋਰਟ ਪਾਜ਼ਿਟਿਵ ਆਈ।

Share this Article
Leave a comment