ਮਨੋਰੰਜਨ ਜਗਤ ਨੂੰ ਲੱਗੀ ਕੋਰੋਨਾ ਦੀ ਨਜ਼ਰ, ‘ਆਸਕਰ ਐਵਾਰਡਜ਼’ ਹੋ ਸਕਦੇ ਹਨ ਮੁਲਤਵੀ 

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਵਰਗੀ ਜਾਨਲੇਵਾ ਮਹਾਮਾਰੀ ਨੇ ਦੁਨੀਆ ਭਰ ਦੇ ਲਗਭਗ ਹਰ ਇੱਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਮਨੋਰੰਜਨ ਜਗਤ ‘ਤੇ ਵੀ ਕੋਰੋਨਾ ਦੇ ਸੰਕਟ ਦੇ ਬੱਦਲ ਛਾ ਗਏ ਹਨ। ਅਜਿਹੀਆਂ ਖ਼ਬਰਾਂ ਹਨ ਕਿ 1929 ਵਿਚ ਸ਼ੁਰੂ ਹੋਇਆ ਆਸਕਰ ਐਵਾਰਡ ਸਮਾਰੋਹ ਮੁਲਤਵੀ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਫਰਵਰੀ ਵਿਚ ਹੋਣ ਜਾ ਰਹੇ 93ਵੇਂ ਆਸਕਰ ਐਵਾਰਡ ਸਮਾਰੋਹ ਨੂੰ ਮੁਲਤਵੀ ਕਰਨ ‘ਤੇ ਵਿਚਾਰ ਕਰ ਰਹੀ ਹੈ।

ਹਾਲਾਂਕਿ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ  ਅਨੁਸਾਰ, ‘ਨਿਸ਼ਚਤ ਤੌਰ’ ਤੇ ਅਜੇ ਇਸ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਭਵਿੱਖ ‘ਚ ਐਵਾਰਡ 28 ਫਰਵਰੀ 2021 ਨੂੰ ਟੈਲੀਕਾਸਟ ਹੋਣਗੇ ਪਰ ਸੰਭਵ ਹੈ ਕਿ ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਵੀਆਂ ਤਰੀਕਾਂ ਸਮੇਤ ਵੇਰਵਿਆਂ’ ਤੇ ਅਜੇ ਪੂਰੀ ਤਰ੍ਹਾਂ ਵਿਚਾਰ-ਵਟਾਂਦਰੇ ਨਹੀਂ ਕੀਤਾ ਗਿਆ ਹੈ ਜਾਂ ਰਸਮੀ ਤੌਰ ‘ਤੇ ਪ੍ਰਸਤਾਵਿਤ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ‘ਚ ਆਸਕਰ ਦੀ ਯੋਗਤਾ ਲਈ ਨਵੇਂ ਆਰਜ਼ੀ ਨਿਯਮਾਂ ‘ਚ ਬਦਲਾਅ ਦੀ ਘੋਸ਼ਣਾ ਕੀਤੀ ਗਈ ਸੀਅ। ਅਕੈਡਮੀ ਦੇ ਪ੍ਰਧਾਨ ਡੇਵਿਡ ਰੁਬਿਨ ਨੇ ਦੱਸਿਆ ਕਿ ਇਹ ਜਾਨਣਾ ਅਸੰਭਵ ਹੈ ਕਿ ਦ੍ਰਿਸ਼ ਕੀ ਹੋਵੇਗਾ। ਅਸੀਂ ਜਾਣਦੇ ਹਾਂ ਕਿ ਅਸੀਂ ਇਹ ਸਮਾਰੋਹ ਕਰਵਾਉਣਾ ਚਾਹੁੰਦੇ ਹਾਂ ਪਰ ਇਹ ਕਿਸ ਰੂਪ ‘ਚ ਹੋਵੇਗਾ ਇਸ ਦਾ ਕੁਝ ਪਤਾ ਨਹੀਂ।

ਤੁਹਾਨੂੰ ਦੱਸ ਦਈਏ ਕਿ ਹਰ ਸਾਲ ਆਸਕਰ ਦੀ ਪ੍ਰਕਿਰਿਆ ‘ਚ ਮਾਰਚ-ਅਪ੍ਰੈਲ ਦੇ ਮਹੀਨੇ ਤੋਂ ਬਾਅਦ ਅਰਜ਼ੀਆਂ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਨਵੰਬਰ-ਦਸੰਬਰ ਦੇ ਮਹੀਨੇ ਤੱਕ ਨਾਮੀਨੇਸ਼ਨ ਲਿਸਟ ਨੂੰ ਸ਼ਾਰਟ ਆਓਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜਨਵਰੀ ਮਹੀਨੇ ‘ਚ ਜੂਰੀ ਦੇ ਮੈਂਬਰ ਵੋਟਿੰਗ ਕਰਦੇ ਹਨ। ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਸੰਕਰਮਣ ਕਾਰਨ ਆਸਕਰ ਐਵਾਰਡ ਨੂੰ ਨਜ਼ਰ ਲੱਗ ਗਈ ਹੈ ਜਿਸ ਕਾਰਨ ਕਾਫੀ ਹੱਦ ਤੱਕ ਆਸਕਰ ਐਵਾਰਡ ਸਮਾਰੋਹ ‘ਤੇ ਕੋਰੋਨਾ ਸੰਕਟ ਦੇ ਬੱਦਲ ਛਾਏ ਹੋਏ ਹਨ।

- Advertisement -

Share this Article
Leave a comment