ਨਿਊਯਾਰਕ : ਚੀਨ ਦੇ ਵੁਹਾਨ ਇਲਾਕੇ ਤੋਂ ਸ਼ੁਰੂ ਹੋਈ ਮਹਾਮਾਰੀ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਨੂੰ ਲੈ ਕੇ ਵੱਖ ਵੱਖ ਦੇਸ਼ਾਂਦੀਆ ਸਰਕਾਰਾਂ ਵਲੋਂ ਲੋਕਾਂਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਦਰਅਸਲ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਨਿਉਯਾਰਕ ਵਿਚ ਹਰ ਸਾਲ ਹੋਣ ਵਾਲੀ ਸਿੱਖ ਪਰੇਡ ਵੀ ਅਣਮਿਥੇ ਸਮੇ ਲਈ ਮੁਲਤਵੀ ਕਰ ਦਿਤੀ ਗਈ ਹੈ।
ਦੱਸ ਦੇਈਏ ਕਿ ਨਿਊਯਾਰਕ ਦੇ ਰਿਚਮੰਡ ਇਲਾਕੇ ਵਿਚ ਬਹੁ ਗਿਣਤੀ ਸਿੱਖ ਭਾਈਚਾਰੇ ਦੀ ਹੈ। ਇਥੇ ਈਸਟ ਕੋਸਟ ਦੀ ਸਭ ਤੋਂ ਵੱਡੀ ਸੰਸਥਾ ਗੁਰਦਵਾਰਾ ਸਿੱਖ ਕਲਚਰਲ ਸੁਸਾਇਟੀ ਵਲੋਂ ਹੋਰਨਾਂ ਕਮੇਟੀਆਂ ਨਾਲ ਮਿਲ ਕੇ ਸਿੱਖ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਪਰੇਡ ਇਨੀ ਵਡੀ ਹੁੰਦੀ ਹੈ ਕਿ ਇਸ ਵਿਚ 40 ਤੋਂ 50 ਹਜ਼ਾਰ ਲੋਕ ਸ਼ਾਮਲ ਹੁੰਦੇ ਹਨ। ਇਸ ਵਾਰ ਇਹ ਪਰੇਡ 25 ਅਪ੍ਰੈਲ ਨੂੰ ਹੋਣੀ ਸੀ ਪਰ ਦੁਨੀਆ ਚ ਫੈਲੇ ਕੋਰੋਨਾ ਵਾਇਰਸ ਕਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਸਿੱਖ ਡੇ ਪਰੇਡ ਦੇ ਕੋਆਰਡੀਨੇਟਰ ਗੁਰਦੇਵ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰੇਡ ਲਈ ਸਾਰੇ ਜਰੂਰੀ ਪਰਮਟ ਮਿਲ ਗਏ ਸਨ ਪਰ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਰਨ ਇਸ ਪਰੇਡ ਨੂੰ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋ ਹਾਲਤ ਆਮ ਸਥਿਤੀ ਵਿਚ ਆ ਜਾਣਗੇ ਤਾਂ ਇਹ ਪਰੇਡ ਕਰਵਾਈ ਜਾਵੇਗੀ ਅਤੇ ਇਸ ਦੀ ਤਾਰੀਖ ਵੀ ਓਦੋ ਹੀ ਨਿਰਧਾਰਿਤ ਕੀਤੀ ਜਾਵੇਗੀ।