ਵਾਸ਼ਿੰਗਟਨ : ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਚਲਦਿਆਂ ਵਾਸ਼ਿੰਗਟਨ ਵਿੱਚ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ।
BREAKING: I am announcing a new directive requiring NY health insurers to waive cost sharing associated with testing for #coronavirus, including emergency room, urgent care and office visits.
We can't let cost be a barrier to access to COVID-19 testing for any New Yorker.
— Archive: Governor Andrew Cuomo (@NYGovCuomo) March 3, 2020
ਦੱਸ ਦਈਏ ਕਿ ਨਿਊਯਾਰਕ ਵਿੱਚ ਕੋਰੋਨਾ ਵਾਇਰਸ ਦੇ 89 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਕਈ ਸਨਫਰਾਂਸਿਸਕੋ ‘ਚ ਕਰੂਜ ਜਹਾਜ ਵਿੱਚ ਫਸੇ ਹੋਏ ਹਨ। ਰਿਪੋਰਟਾਂ ਮੁਤਾਬਿਕ ਇਨ੍ਹਾਂ ਵਿੱਚੋਂ ਅੱਧ ਤੋਂ ਵੱਧ ਯੂਐਸ ਸਟੇਟ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਇੱਥੇ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਦੀ ਜਾਣਕਾਰੀ ਬੀਤੇ ਸ਼ੁੱਕਰਵਾਰ ਨੂੰ ਮਿਲੀ ਸੀ ਅਤੇ ਫਲੋਰੀਡਾ ਵਿੱਚ ਦੋ ਵਿਅਕਤੀ ਕੋਰੋਨਾ ਪ੍ਰਭਾਵਿਤ਼ ਦੱਸੇ ਗਏ ਸਨ।
Update: There are 13 additional cases of #Coronavirus in NYS since earlier today, bringing total to 89.
Westchester: 70
NYC: 11
Nassau: 4
Rockland: 2
Saratoga: 2
There will be more cases as we test more—that’s a good thing bc we can deal with the situation based on more facts.
— Archive: Governor Andrew Cuomo (@NYGovCuomo) March 7, 2020
ਰਿਪੋਰਟਾਂ ਮੁਤਾਬਿਕ ਇਸ ਤੋਂ ਬਾਅਦ ਨਿਊਯਾਰਕ ਅੰਦਰ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਯਾਦ ਰਹੇ ਕਿ ਇਹ ਵਾਇਰਸ 90 ਤੋਂ ਵਧੇਰੇ ਦੇਸ਼ਾਂ ‘ਚ ਫੈਲ ਗਿਆ ਹੈ ਅਤੇ ਇਸ ਕਾਰਨ ਹੁਣ ਤੱਕ 3400 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ। ਇੱਥੇ ਹੀ ਬੱਸ ਨਹੀਂ 1 ਲੱਖ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ।