ਚੰਡੀਗੜ੍ਹ: ਸ਼ਹਿਰ ਦੇ ਰੇਡ ਜ਼ੋਨ ਬਾਪੂਧਾਨ ਕਲੋਨੀ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 222 ਹੋ ਗਈ ਹੈ। ਜੋ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ , ਉਨ੍ਹਾਂ ‘ਚੋਂ ਦੋ ਇੱਕ ਹੀ ਪਰਿਵਾਰ ਦੇ ਹਨ ਅਤੇ ਇੱਕ ਹੋਰ ਹੈ। ਸ਼ੁੱਕਰਵਾਰ ਨੂੰ ਇਨ੍ਹਾਂ ਕੋਰੋਨਾ ਸੈਂਪਲ ਕਲੇਕਸ਼ਨ ਸੈਂਟਰ ਤੋਂ 58 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ‘ਚੋਂ 31 ਲੋਕਾਂ ਦੀ ਰਿਪੋਰਟ ਨੈਗੇਟਿਵ ਆਏ ਹਨ ਅਤੇ ਤਿੰਨ ਪਾਜ਼ਿਟਿਵ ਮਿਲੇ ਹਨ। ਬਾਕੀ ਬਚੇ 24 ਲੋਕਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਇਸ ਤੋਂ ਪਹਿਲਾਂ ਬਾਪੂਧਾਮ ਕਲੋਨੀ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਨਵਾਂ ਕੋਰੋਨਾ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ। 35 ਸਾਲ ਦੀ ਇੱਕ ਮਹਿਲਾ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਸ਼ਹਿਰ ਵਿੱਚ ਹੁਣ ਤੱਕ 219 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਬਾਪੂਧਾਮ ਦੀ 35 ਸਾਲ ਦੀ ਜੋ ਮਹਿਲਾ ਕੋਰੋਨਾ ਪਾਜ਼ਿਟਿਵ ਪਾਈ ਗਈ। ਉਸ ਦੇ ਪਰਿਵਾਰ ਦੇ 8 ਮੈਬਰਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਗਏ ਹਨ। ਇਸ ਮਹਿਲਾ ਦੇ ਪਰਿਵਾਰ ਦੇ ਹੋਰ ਮੈਂਬਰ ਪਹਿਲਾਂ ਹੀ ਕੋਰੋਨਾ ਪਾਜ਼ਿਟਿਵ ਪਾਏ ਜਾ ਚੁੱਕੇ ਹਨ। ਹੈਲਥ ਡਿਪਾਰਟਮੈਂਟ ਦੇ ਮੁਤਾਬਕ ਇਹ ਮਹਿਲਾ ਆਪਣੇ ਪਰਿਵਾਰ ਦੇ ਕੋਰੋਨਾ ਪਾਜ਼ਿਟਿਵ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਸੰਕਰਮਿਤ ਹੋਈ ਹੈ।