ਏਵੀਅਨ ਇੰਫਲੂਐਂਜਾ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪੋਲਟਰੀ ਦੇ ਆਯਾਤ ‘ਤੇ ਲਾਈ ਪਾਬੰਦੀ ਅਤੇ ਪੂਰੇ ਸੂਬੇ ਨੂੰ ‘ਕੰਟਰੋਲਡ ਏਰੀਆ’ ਐਲਾਨਿਆ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਗੁਆਂਢੀ ਸੂਬਿਆਂ ਵਿੱਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਏਵੀਅਨ ਇੰਫਲੂਐਂਜਾ (ਬਰਡ ਫਲੂ) ਦੇ ਫੈਲਾਅ ਦੇ ਮੱਦੇਨਜਰ ਸੂਬੇ ਨੂੰ ‘ਕੰਟਰੋਲਡ ਏਰੀਆਂ’ ਐਲਾਨਿਆ ਗਿਆ ਹੈ। ਇੱਕ ਹੋਰ ਵੱਡੇ ਫੈਸਲੇ ਤਹਿਤ ਪੰਜਾਬ ਸਰਕਾਰ ਵਲੋਂ 15 ਜਨਵਰੀ, 2021 ਤੱਕ ਤੁਰੰਤ ਪ੍ਰਭਾਵ ਨਾਲ ਪੰਜਾਬ ਰਾਜ ਵਿੱਚ ਪੋਲਟਰੀ ਅਤੇ ਬਿਨਾ ਪ੍ਰੋਸੈਸ ਵਾਲੇ ਪੋਲਟਰੀ ਮੀਟ ਸਮੇਤ ਜੀਵਤ ਪੰਛੀਆਂ ਦੇ ਆਯਾਤ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਫੈਸਲੇ ਨੂੰ ਅਗਾਮੀ ਸਥਿਤੀ ਦੇ ਅਧਾਰ ‘ਤੇ ਵਿਚਾਰਿਆ ਜਾਵੇਗਾ।

ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪਸੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ.ਕੇ ਜੰਜੂਆ ਨੇ ਦੱਸਿਆ ਕਿ ਏਵੀਅਨ ਇੰਫਲੂਐਂਜਾ ਦੇ ਫੈਲਾਅ ਨੂੰ ਰੋਕਣ/ਕੰਟਰੋਲ ਲਈ ਇਹ ਦੋਵੇਂ ਫੈਸਲੇ ਪਸੂ ਪਾਲਣ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨਾਲ ਸਲਾਹ ਮਸਵਰਾ ਕਰਨ ਉਪਰੰਤ ਲਏ ਗਏ ਹਨ।

ਉਨਾਂ ਅੱਗੇ ਕਿਹਾ ਕਿ ਇਹ ਫੈਸਲੇ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਇੰਫੈਕਸ਼ਨ ਐਂਡ ਕੰਟਾਜੀਅਸ ਡਜੀਸੀਜ਼ ਐਕਟ, 2009 ਤਹਿਤ ਸੂਚੀਬੱਧ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਸਬੰਧਤ ਧਾਰਾਵਾਂ ਅਨੁਸਾਰ ਲਏ ਗਏ ਹਨ।

Share this Article
Leave a comment