ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਪ੍ਰਕੋਪ ਹੁਣ ਤਕ ਹੋਈਆਂ 562 ਮੌਤਾਂ

TeamGlobalPunjab
1 Min Read

ਹੁਬੇਈ (Hubei) : ਚੀਨ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ 562 ਤੇ ਪਹੁੰਚ ਗਈ ਹੈ। ਜੇਕਰ ਇਕੱਲੇ ਹੁਬੇਈ ਪ੍ਰਾਂਤ ਦੀ ਗੱਲ ਕਰੀਏ ਤਾ ਇਥੇ 70 ਹੋਰ ਲੋਕਾਂ ਦੀ ਮੌਤ ਹੋ ਗਈ ਹੈ।

ਰਿਪੋਰਟਾਂ ਮੁਤਾਬਿਕ ਚੀਨ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਦਾ ਅੰਕੜਾ 27,378 ਤਕ ਪਹੁਚ ਗਈ ਹੈ। ਇਸ ਤੋਂ ਇਲਾਵਾ ਚੀਨ ਤੋਂ ਬਾਹਰ ਵੀ ਦੋ ਮੌਤਾਂ ਹਾਂਗ ਕਾਂਗ ਅਤੇ ਫਿਲਪੀਨਜ਼ ਵਿੱਚ ਹੋਇਆ।

ਵਿਸ਼ਵਵਿਆਪੀ ਮਹਾਂਮਾਰੀ ਨੂੰ ਰੋਕਣ ਲਈ ਵਿਸ਼ਵ ਭਰ ਦੇ ਸਿਹਤ ਅਧਿਕਾਰੀ ਕੰਮ ਕਰ ਰਹੇ ਹਨ ਕਿਉਂਕਿ ਵਾਇਰਸ ਫੈਲਦਾ ਹੀ ਜਾ ਰਿਹਾ ਹੈ। ਇਸ ਦੇ ਮਾਮਲੇ ਆਸਟਰੇਲੀਆ, ਫਰਾਂਸ, ਸੰਯੁਕਤ ਰਾਜ ਅਤੇ ਚੀਨ ਤੋਂ ਇਲਾਵਾ ਸੱਤ ਏਸ਼ੀਆਈ ਦੇਸ਼ਾਂ ਵਿੱਚ ਸਾਹਮਣੇ ਆ ਰਹੇ ਹਨ।

ਅਮਰੀਕਾ, ਆਸਟਰੇਲੀਆ ਅਤੇ ਸਿੰਗਾਪੁਰ ਨੇ ਗੈਰ ਨਾਗਰਿਕਾਂ ਲਈ ਆਪਣੇ ਦਰਵਾਜ਼ੇ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਹਨ ਜੋ ਹਾਲ ਹੀ ਵਿਚ ਚੀਨ ਦੀ ਯਾਤਰਾ ਕਰ ਚੁੱਕੇ ਹਨ।

- Advertisement -

Share this Article
Leave a comment