ਕੋਰੋਨਾ ਵਾਇਰਸ : ਮੁਖ ਮੰਤਰੀ ਨੇ ਕਾਨੂੰਗੋ ਅਤੇ ਏਸੀਪੀ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ !

TeamGlobalPunjab
1 Min Read

ਲੁਧਿਆਣਾ: ਕੋਰੋਨਾ ਵਾਇਰਸ ਨਾਲ ਅੱਗੇ ਹੋ ਕੇ ਲੜਾਈ ਲੜ ਰਹੀ ਪੰਜਾਬ ਪੁਲਿਸ ਦੇ ਜਵਾਨ ਅਨਿਲ ਕੋਹਲੀ ਨੇ ਅੱਜ ਦਮ ਤੋੜ ਦਿੱਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਇਥੋਂ ਦੇ ਪਿੰਡ ਢੋਲੇਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾ ਰਿਹਾ ਹੈ । ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਥੇ ਹੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖਤ ਪ੍ਰਤੀਕਿਰਿਆ ਦਿਤੀ ਹੈ ।
ਇਸ ਸਬੰਧੀ ਦਿਨਕਰ ਗੁਪਤਾ ਨੇ ਟਵੀਟ ਕਰਦਿਆਂ ਲਿਖਿਆ ਕਿ,  ” ਸਾਡੇ ਭਰਾ ਏਸੀਪੀ ਲੁਧਿਆਣਾ ਅਨਿਲ ਕੋਹਲੀ ਨੇ ਅੱਜ ਦਮ ਤੋੜ ਦਿੱਤਾ ਹੈ ।ਅਨਿਲ ਨੇ 30 ਸਾਲਾਂ ਤੋਂ ਵੱਧ ਸਮੇਂ ਲਈ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਸਾਡੀਆਂ ਪ੍ਰਾਰਥਨਾਵਾਂ ਉਸਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਉਨ੍ਹਾਂ ਸਾਰਿਆਂ ਨਾਲ ਹਨ ਜੋ ਉਸਦੇ ਨਾਲ ਕੰਮ ਕਰਦੇ ਸਨ” ।

ਇਸ ਤੋਂ ਬਾਅਦ ਮੁਖ ਮੰਤਰੀ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਲਿਖਿਆ ਕਿ ਇਹ ਦਸਦੇ ਹੋਏ ਦੁੱਖ ਹੋ ਰਿਹਾ ਸੀ ਕਿ ਕੱਲ੍ਹ ਅਸੀਂ ਕੋਰੋਨਾ ਵਾਇਰਸ ਕਾਰਨ ਗੁਰਮੇਲ ਸਿੰਘ ਕਾਨੂੰਗੋ ਨੂੰ ਗੁਆ ਦਿੱਤਾ ਸੀ ਅਤੇ ਅੱਜ ਲੁਧਿਆਣਾ ਵਿਖੇ ਏਸੀਪੀ ਅਨਿਲ ਕੋਹਲੀ ਨੂੰ। ਸੰਕਟ ਦੇ ਇਸ ਪਲ ਰਾਜ ਲਈ ਇਹ ਇਕ ਵੱਡਾ ਘਾਟਾ ਹੈ। ਮੈਂ ਸੋਗ ਦੇ ਇਸ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਨਾਲ ਖੜਾ ਹਾਂ।

Share This Article
Leave a Comment