ਪਟਿਆਲਾ : ਬੀਤੀ ਕਲ ਕਰਫਿਊ ਦੌਰਾਨ ਪੁੱਛ ਗਿੱਛ ਕਰ ਰਹੇ ਪੁਲਿਸ ਮੁਲਾਜ਼ਮ ਤੇ ਹੋਏ ਹਮਲੇ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ । ਇਸ ਨੂੰ ਲੈ ਕੇ ਹਰ ਮੁਦੇ ਤੇ ਬੋਲਣ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ । ਉਨ੍ਹਾਂ ਬੋਲਦਿਆਂ ਨਿਹੰਗ ਸਿੰਘਾਂ ਵਲੋਂ ਕੀਤੇ ਕਾਰੇ ਦੀ ਸਖ਼ਤ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਚਾਰੇ ਪਾਸੇ ਘਰ ਰਹਿਣ ਲਈ ਕਿਹਾ ਜਾ ਰਿਹਾ ਹੈ ਅਤੇ ਜੇ ਇਹ ਲੋਕ ਦਿਮਾਗ ਵਰਤਦੇ ਹੋਣ ਤਾ ਅਜਿਹੀਆਂ ਘਟਨਾਵਾਂ ਨਾ ਵਾਪਰਨ । ਢੱਡਰੀਆਂ ਵਾਲੇ ਨੇ ਕਿਹਾ ਕਿ ਅਜਿਹੇ ਕੁਝ ਲੋਕ ਰਲ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਵਾਉਂਦੇ ਹਨ ।
ਢੱਡਰੀਆਂਵਾਲੇ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਅਜਿਹੇ ਬੰਦੇ ਲਾਡਲੇ ਰਾਖੇ ਹੁੰਦੇ ਹਨ ਅਤੇ ਲਾਡਲੇ ਫਿਰ ਇੰਝ ਹੀ ਕਰਦੇ ਹਨ । ਉਨ੍ਹਾਂ ਕਿਹਾ ਕਿ ਅੱਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕਨੂੰਨ ਸਾਰੀਆਂ ਲਈ ਇਕੋ ਜਿਹਾ ਹੈ ਪਰ ਜਿਸ ਦਿਨ ਭਾਈ ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ ਉਸ ਦਿਨ ਕੋਈ ਵੀ ਕਿਉਂ ਨਹੀਂ ਬੋਲਿਆ । ਰਣਜੀਤ ਸਿੰਘ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਗ਼ਲਤ ਬੰਦੇ ਨੂੰ ਗ਼ਲਤ ਕਹੋ । ਉਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਕਰਨ ਵਾਲੇ ਸਿੱਖ ਕੌਮ ਦਾ ਹਿਸਾ ਨਹੀਂ ਹੋ ਸਕਦੇ । ਉਨ੍ਹਾਂ ਕਿਹਾ ਕਿ ਜੇਕਰ ਇਹ ਲੋਕ ਪੁਲਿਸ ਨਾਲ ਅਜਿਹਾ ਸਲੂਕ ਕਰਦੇ ਹਨ ਤਾ ਆਮ ਲੋਕਾਂ ਨਾਲ ਕੀ ਹਾਲ ਕਰਦੇ ਹੋਣਗੇ।