ਕੋਰੋਨਾ ਵਾਇਰਸ : ਸੂਬੇ ਦੇ 22 ਜਿਲ੍ਹਿਆਂ ਨੂੰ ਵੰਡਿਆ 3 ਭਾਗਾਂ ਚ !

TeamGlobalPunjab
1 Min Read

ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਅੱਜ ਪੰਜਾਬ ਸਰਕਾਰ ਵਲੋਂ ਵਡਾ ਫੈਸਲਾ ਲਿਆ ਗਿਆ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਦੀ ਗਤੀ ਘੱਟ ਕਰਨ ਲਈ ਸੂਬੇ ਨੂੰ 3 ਭਾਗਾਂ ਵਿਚ ਵੰਡ ਦਿਤਾ ਗਿਆ ਹੈ। ਸੂਬੇ ਦੇ 22 ਜਿਲ੍ਹੇ 3 ਭਾਗਾਂ ਵਿਚ ਵੰਡੇ ਗਏ ਹਨ ।

ਦੱਸ ਦੇਈਏ ਕਿ ਇਨ੍ਹਾਂ ਜਿਲ੍ਹਿਆਂ ਨੂੰ ਰੈਡ ਜ਼ੋਨ (Red ਜ਼ੋਨ), ਓਰੰਜ ਜ਼ੋਨ (Orange ਜ਼ੋਨ) ਅਤੇ ਗ੍ਰੀਨ ਜ਼ੋਨ ( Green Zone) ਵਿਚ ਵੰਡੇ ਗਏ ਹਨ । ਇਨ੍ਹਾਂ ਵਿੱਚੋ ਰੈਡ ਜ਼ੋਨ ਵਿਚ 4 ਜਿਲ੍ਹੇ ਸ਼ਾਮਲ ਕੀਤੇ ਗਏ ਹਨ ਜਿਸ ਵਿਚ ਮੋਹਾਲੀ,ਜਲੰਧਰ,ਨਵਾਂ ਸ਼ਹਿਰ ਅਤੇ ਪਠਾਨਕੋਟ ਸ਼ਾਮਲ ਕੀਤੇ ਗਏ ਹਨ । ਇਸੇ ਤਰ੍ਹਾਂ ਹੀ ਓਰੰਜ ਜ਼ੋਨ (Orange ਜ਼ੋਨ) ਵਿਚ 14 ਜਿਲ੍ਹੇ ਸ਼ਾਮਲ ਹਨ  ਜਿਨ੍ਹਾ ਵਿਚ ਅਮ੍ਰਿੰਤਸਰ,ਮੋਗਾ,ਫਰੀਦਕੋਟ,ਮੁਕਤਸਰ,ਗੁਰਦਾਸਪੁਰ ਸੰਗਰੂਰ, ਲੁਧਿਆਣਾ,ਪਟਿਆਲਾ, ਫਤਹਿਗੜ੍ਹ ਸਾਹਿਬ, ਰੋਪੜ, ਹੁਸ਼ਿਆਰਪੁਰ,ਕਪੂਰਥਲਾ, ਮਾਨਸਾ ਅਤੇ ਬਰਨਾਲਾ ਸ਼ਾਮਲ ਹਨ । ਹੁਣ ਜੇਕਰ ਗ੍ਰੀਨ ਜ਼ੋਨ ਦੀ ਗੱਲ ਕੀਤੀ ਜਾਵੇ ਤਾ ਇਸ ਵਿਚ ਸਿਰਫ 4 ਜਿਲ੍ਹੇ ਸ਼ਾਮਲ ਹਨ ਜਿਨ੍ਹਾਂ ਵਿਚ ਤਰਨਤਾਰਨ, ਬਠਿੰਡਾ, ਫਾਜ਼ਲਿਕਾ, ਅਤੇ ਫਿਰੋਜ਼ਪੁਰ ਦਾ ਨਾਮ ਸ਼ਾਮਲ ਹੈ ।

Share this Article
Leave a comment