ਚੰਡੀਗੜ੍ਹ : ਸੂਬੇ ਵਿੱਚ ਅੱਜ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਵਡੇ ਪੱਧਰ ਤੇ ਦਸਤਕ ਦਿਤੀ ਹੈ । ਅੱਜ ਇਸ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਨੇ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਵਡੇ ਹਮਲੇ ਤੋਂ ਬਾਅਦ ਮੁਕਤ ਹੋ ਚੁਕੇ ਜਿਲ੍ਹੇ ਮੁਹਾਲੀ ਅੰਦਰ ਵੀ ਅੱਜ ਦਸਤਕ ਦਿਤੀ ਹੈ । ਇਥੇ ਅੱਜ ਇਕ ਨਵਾਂ ਮਾਮਲਾ ਸਾਹਮਣੇ ਆਈਆਂ ਹੈ ।
ਦੱਸ ਦੇਈਏ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 2081 ਹੋ ਗਈ ਹੈ । ਤਾਜੇ ਮਾਮਲੇ ਅੰਮ੍ਰਿਤਸਰ (10 ) ਤਰਨਤਾਰਨ (1 ), ਜਲੰਧਰ (6 ) ਕਪੂਰਥਲਾ (1) ਪਟਿਆਲਾ (1) ਮੁਹਾਲੀ(1), ਸੰਗਰੂਰ (1) ਤੋਂ ਸਾਹਮਣੇ ਆਏ ਹਨ । ਇਸ ਤੇ ਇਲਾਵਾ ਅੱਜ 15 ਵਿਅਕਤੀ ਇਲਾਜ਼ ਤੋਂ ਬਾਅਦ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਚਲੇ ਗਏ ਹਨ । ਹੁਣ ਸੂਬੇ ਵਿਚ ਸਿਰਫ 128 ਵਿਅਕਤੀ ਹੀ ਇਲਾਜ਼ ਅਧੀਨ ਹਨ ਜਦੋ ਕਿ 1913 ਵਿਅਕਤੀ ਇਲਾਜ਼ ਤੋਂ ਬਾਅਦ ਆਪਣੇ ਘਰ ਪਰਤ ਗਏ ਹਨ ।
ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਮੁਹਾਲੀ ਅੰਦਰ ਦਿਤੀ ਦਸਤਕ ! ਸੂਬੇ ਅੰਦਰ 21 ਮਾਮਲੇ ਆਏ ਸਾਹਮਣੇ
Leave a Comment
Leave a Comment