ਜਵਾਹਰਪੁਰ ਪਿੰਡ ਵਿਚ ਕੋਰੋਨਾ ਦਾ ਕਹਿਰ! ਇਕੋ ਪਰਿਵਾਰ ਦੇ 3 ਜਣੇ ਕੋਰੋਨਾ ਪੌਜ਼ਟਿਵ

TeamGlobalPunjab
1 Min Read

ਜਵਾਹਰਪੁਰ : ਪੰਜਾਬ ਵਿਚ ਅੱਜ ਜਿਥੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ ਉਥੇ ਪਿੰਡ ਜਵਾਹਰਪੁਰ ਤੋਂ ਵੀ ਦੁੱਖ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਥੋਂ ਦੇ ਪੰਚ ਦੇ ਪਰਿਵਾਰ ਦੇ 3 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ । ਦਰਅਸਲ ਅੱਜ ਇਥੇ 24 ਵਿਅਕਤੀਆਂ ਦੇ ਸੈਂਪਲ ਲਾਏ ਗਏ ਸਨ । ਇਨ੍ਹਾਂ ਵਿੱਚੋ 3 ਦੀ ਰਿਪੋਰਟ ਪੌਜ਼ਟਿਵ ਆਈ ਹੈ ਜਦੋ ਕਿ ਬਾਕੀ 21 ਦੀ ਰਿਪੋਰਟ ਨੈਗੇਟਿਵ ਆਈ ਹੈ । ਇਹ ਤਿੰਨੋ ਹੀ ਸਥਾਨਕ ਪੰਚ ਦੇ ਰਿਸਤੇਦਾਰ ਹਨ । ਇਨ੍ਹਾਂ ਵਿਚ ਇਕ ਪੰਚ ਦਾ ਪਿਓ, ਦੂਜਾ ਉਨ੍ਹਾਂ ਦਾ ਭਰਾ ਅਤੇ ਇਕ ਉਸ ਦੀ ਪਤਨੀ ਸ਼ਾਮਲ ਹੈ ।
ਦੱਸ ਦੇਈਏ ਕਿ ਪੰਜਾਬ ਵਿੱਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਅੱਠ ਹੋ ਗਈ ਹੈ। ਸੂਬੇ ਵਿੱਚ ਸੋਮਵਾਰ ਨੂੰ ਵੱਖ ਵੱਖ ਜ਼ਿਲ੍ਹਿਆਂ ਚ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਪਾਜ਼ਿਟਿਵ ਮਰੀਜਾਂ ਦੀ ਗਿਣਤੀ 76 ਹੋ ਗਈ ਹੈ।

Share this Article
Leave a comment