ਇਸ ਦੇਸ਼ ‘ਚ ਵੈਕਸੀਨ ਨਾਂ ਲਗਵਾਉਣ ਵਾਲੇ ਬਜ਼ੁਰਗਾਂ ਨੂੰ ਹਰ ਮਹੀਨੇ ਭਰਨਾ ਪਵੇਗਾ ਜੁਰਮਾਨਾ 

TeamGlobalPunjab
3 Min Read

ਜਰਮਨ- ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਕੋਰੋਨਾ ਵੈਕਸੀਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੌਰਾਨ ਜਰਮਨ ਸਰਕਾਰ ਨੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਜਰਮਨੀ ‘ਚ ਵੈਕਸੀਨ ਲੈਣ ਤੋਂ ਇਨਕਾਰ ਕਰਨ ਵਾਲੇ ਬਜ਼ੁਰਗਾਂ ਨੂੰ ਹਰ ਮਹੀਨੇ ਜੁਰਮਾਨਾ ਭਰਨਾ ਪਵੇਗਾ। ਸਰਕਾਰ ਦਾ ਕਹਿਣਾ ਹੈ ਕਿ ਵੈਕਸੀਨ ਨੂੰ ਲਾਜ਼ਮੀ ਬਣਾ ਕੇ ਅਜਿਹੇ ਗਰੁੱਪਾਂ ਦਾ ਵੀ ਟੀਕਾਕਰਨ ਕੀਤਾ ਜਾਵੇਗਾ, ਜਿਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਕਾਰਨ ਇਹ ਟੀਕਾ ਨਹੀਂ ਮਿਲ ਰਿਹਾ।

ਦਰਅਸਲ, ਰਿਪੋਰਟਾਂ ਮੁਤਾਬਕ ਜਰਮਨ ਸਰਕਾਰ ਨੇ ਇਹ ਜੁਰਮਾਨਾ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਲਗਾਇਆ ਹੈ। ਜਨਵਰੀ ਵਿੱਚ ਟੀਕਾਕਰਨ ਤੋਂ ਇਨਕਾਰ ਕਰਨ ਵਾਲੇ ਬਜ਼ੁਰਗਾਂ ਨੂੰ 50 ਯੂਰੋ ਦਾ ਭੁਗਤਾਨ ਕਰਨਾ ਪਵੇਗਾ, ਜਦੋਂ ਕਿ ਅਗਲੇ ਮਹੀਨੇ ਟੀਕਾਕਰਨ ਤੋਂ ਇਨਕਾਰ ਕਰਨ ਵਾਲਿਆਂ ਨੂੰ 100 ਯੂਰੋ ਜੁਰਮਾਨਾ ਕੀਤਾ ਜਾਵੇਗਾ। ਸਿਹਤ ਮੰਤਰੀ ਪਲੇਵੇਰਿਸ ਦਾ ਕਹਿਣਾ ਹੈ ਕਿ ਅਜਿਹੀਆਂ ਪਾਬੰਦੀਆਂ ਸਿਰਫ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਲਗਾਈਆਂ ਜਾ ਰਹੀਆਂ ਹਨ ਕਿਉਂਕਿ ਇਹ ਬਜ਼ੁਰਗ ਹਨ ਜੋ ਸੰਕਰਮਣ ਦਾ ਸਭ ਤੋਂ ਵੱਧ ਖ਼ਤਰਾ ਹਨ ਅਤੇ ਇਸ ਨਾਲ ਜਨਤਕ ਸਿਹਤ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ।

ਜਰਮਨ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਵੈਕਸੀਨ ਤੋਂ ਇਨਕਾਰ ਕਰਨ ਵਾਲੇ ਬਜ਼ੁਰਗ ਲੋਕਾਂ ਤੋਂ ਟੈਕਸ-ਦਫਤਰ ਵੱਲੋਂ ਜੁਰਮਾਨਾ ਇਕੱਠਾ ਕੀਤੇ ਜਾਵੇਗਾ, ਇਹ ਪੈਸੇ ਸਰਕਾਰੀ ਹਸਪਤਾਲਾਂ ਨੂੰ ਫੰਡ ਦੇਣ ਲਈ ਵਰਤੇ ਜਾਣਗੇ। ਦੂਜੇ ਪਾਸੇ, 1.07 ਕਰੋੜ ਦੀ ਆਬਾਦੀ ਵਾਲੇ ਗ੍ਰੀਸ ਵਿੱਚ, ਦੋ ਤਿਹਾਈ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਹਾਲਾਂਕਿ, ਇਹ  ਯੂਰਪੀਅਨ ਯੂਨੀਅਨ ਦੇ ਔਸਤ ਟੀਕਾਕਰਨ ਦਰ ਤੋਂ ਘੱਟ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਕੋਰੋਨਾ ਦੇ ਓਮਾਈਕਰੋਨ ਰੂਪ ਦੇ ਫੈਲਣ ਦੇ ਕਾਰਨ, ਜਰਮਨੀ ਵਿੱਚ ਬਹੁਤ ਤੇਜ਼ੀ ਨਾਲ ਲਾਗ ਫੈਲੀ ਹੈ, ਜਿਸ ਕਾਰਨ ਮੌਤ ਦਰ ਅਤੇ ਹਸਪਤਾਲ ਵਿਚ ਭਰਤੀ ਹੋਣ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

- Advertisement -

ਇਸ ਤੋਂ ਇਲਾਵਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਨੂੰ ਜਰੂਰੀ ਕਰਨ ਦੇ ਨਾਲ-ਨਾਲ ਜਰਮਨ ਸਰਕਾਰ ਨੇ ਬੂਸਟਰ ਡੋਜ਼ ਲੈਣਾ ਵੀ ਲਾਜ਼ਮੀ ਕਰ ਦਿੱਤਾ ਹੈ। 1 ਫਰਵਰੀ ਤੋਂ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦੇ ਸਰਟੀਫਿਕੇਟ ਦੀ ਵੈਧਤਾ ਸੱਤ ਮਹੀਨੇ ਹੋਵੇਗੀ। ਯਾਨੀ ਕਿ ਜਿਨ੍ਹਾਂ ਲੋਕਾਂ ਨੇ ਦੋਵਾਂ ਖੁਰਾਕਾਂ ਦਾ ਸਰਟੀਫਿਕੇਟ ਪ੍ਰਾਪਤ ਕਰ ਲਿਆ ਹੈ, ਉਨ੍ਹਾਂ ਨੂੰ ਸੱਤ ਮਹੀਨਿਆਂ ਬਾਅਦ ਬੂਸਟਰ ਲੈਣਾ ਹੋਵੇਗਾ, ਨਹੀਂ ਤਾਂ ਉਹ ਟੀਕਾਕਰਨ ਸਰਟੀਫਿਕੇਟ ਰਾਹੀਂ ਲਾਭ ਪ੍ਰਾਪਤ ਨਹੀਂ ਕਰ ਸਕਣਗੇ।

Share this Article
Leave a comment