ਬ੍ਰਿਟੇਨ ‘ਚ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲੀ

TeamGlobalPunjab
2 Min Read

ਵਰਲਡ ਡੈਸਕ – ਭਾਰਤ ‘ਚ ਕੋਰੋਨਾ ਟੀਕੇ ਵਾਰੇ ਇਕ ਚੰਗੀ ਖ਼ਬਰ ਹੈ। ਦੇਸ਼ ‘ਚ ਸਭ ਤੋਂ ਪਹਿਲਾਂ ਜਿਸ ਕੋਰੋਨਾ ਵੈਕਸੀਨ ਕੌਵਸ਼ੀਲਡ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ, ਉਸ ਕੋਰੋਨਾ ਵੈਕਸੀਨ ਨੂੰ ਅੱਜ ਬੋਰਿਸ ਜੌਨਸਨ ਦੀ ਬ੍ਰਿਟਿਸ਼ ਸਰਕਾਰ ਵਲੋਂ ਦੇਸ਼ ‘ਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ। ਇਹ ਟੀਕਾ ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜ਼ੇਨੇਕਾ ਨੇ ਮਿਲ ਕੇ ਵਿਕਸਤ ਕੀਤਾ ਹੈ। ਭਾਰਤ ‘ਚ ਪੁਣੇ ਦਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੇ ਐਸਆਈਆਈ, ਇਸ ਟੀਕੇ ਦਾ ਨਿਰਮਾਣ ਕਰ ਰਿਹਾ ਹੈ। ਬ੍ਰਿਟੇਨ ‘ਚ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਸ ਹਫਤੇ ਭਾਰਤ ‘ਚ ਵੀ ਐਮਰਜੈਂਸੀ ਮਨਜ਼ੂਰੀ ਦੇ ਆਸਾਰ ਹਨ।

ਦੱਸ ਦਈਏ ਇਹ ਫੈਸਲਾ ਕਲੀਨਿਕਲ ਅਜ਼ਮਾਇਸ਼ਾਂ ਤੇ ਐਮਐਚਆਰਏ ਮਾਹਰਾਂ ਦੁਆਰਾ ਅੰਕੜਿਆਂ ਦੇ ਪੂਰੇ ਵਿਸ਼ਲੇਸ਼ਣ ਤੋਂ ਬਾਅਦ ਲਿਆ ਗਿਆ ਹੈ। ਸੁਰੱਖਿਆ, ਗੁਣਵੱਤਾ ਤੇ ਪ੍ਰਭਾਵਸ਼ੀਲਤਾ ਦੇ ਸਖਤ ਮਾਪਦੰਡਾਂ ਤੇ ਖਰਾ ਉਤਰਣ ਤੋਂ ਬਾਅਦ ਸਰਕਾਰ ਨੇ ਇਸ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ।

ਇਸਤੋਂ ਇਲਾਵਾ ਯੂਕੇ ‘ਚ ਸੀਰਮ ਇੰਸਟੀਚਿਊਟ ਟੀਕੇ ਨੂੰ ਪ੍ਰਵਾਨਗੀ ਮਿਲਣਾ ਇਕ ਵੱਡਾ ਫੈਸਲਾ ਹੈ ਕਿਉਂਕਿ ਇਹ ਇੰਸਟੀਚਿਊਟ ਭਾਰਤ ‘ਚ ਟੀਕੇ ਬਣਾਉਣ ਵਾਲੇ ਚੋਟੀ ਦੇ ਤਿੰਨ ਨਿਰਮਾਤਾਵਾਂ ਚੋਂ ਇਕ ਹੈ। ਸੀਰਮ ਨੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨਾਲ ਰੈਗੂਲੇਟਰੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਹੈ, ਪਰ ਅਜੇ ਤੱਕ ਇਸ ਟੀਕੇ ਲਈ ਲਾਜ਼ਮੀ ਪ੍ਰਵਾਨਗੀ ਨਹੀਂ ਮਿਲੀ ਹੈ।

ਜਾਣਕਾਰੀ ਦਿੰਦਿਆਂ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਟੀਕੇ ਦੇ ਉਮੀਦਵਾਰ ਨੂੰ ਅਗਲੇ ਹਫ਼ਤੇ ਤੱਕ ਭਾਰਤ ‘ਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਤੇ ਜਨਵਰੀ ‘ਚ ਆਮ ਲੋਕਾਂ ਉੱਤੇ ਲਾਗੂ ਕੀਤੀ ਜਾ ਸਕਦੀ ਹੈ। ਪੂਨਾਵਾਲਾ ਨੇ ਕਿਹਾ ਸੀ, “ਕੰਪਨੀ ਹਰ ਹਫ਼ਤੇ ਆਪਣੀ ਸਮਰੱਥਾ ਵਧਾ ਰਹੀ ਹੈ।” ਸੀਰਮ ਇੰਸਟੀਚਿਊਟ, ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ, ਪਹਿਲਾਂ ਹੀ ਕੋਵਿਸ਼ਿਲਡ ਟੀਕੇ ਦੀਆਂ 50 ਮਿਲੀਅਨ (5 ਮਿਲੀਅਨ) ਖੁਰਾਕਾਂ ਨੂੰ ਤਿਆਰ ਕਰ ਚੁੱਕਾ ਹੈ।

- Advertisement -

TAGGED: ,
Share this Article
Leave a comment