Home / News / ਫਰਾਂਸ ‘ਚ ਸਾਰੇ ਨਾਗਰਿਕਾਂ ਦੀ ਮੁਫਤ ਹੋਵੇਗੀ ਕੋਰੋਨਾ ਟੈਸਟਿੰਗ : ਓਲੀਵੀਅਰ ਵੇਰਾਨ

ਫਰਾਂਸ ‘ਚ ਸਾਰੇ ਨਾਗਰਿਕਾਂ ਦੀ ਮੁਫਤ ਹੋਵੇਗੀ ਕੋਰੋਨਾ ਟੈਸਟਿੰਗ : ਓਲੀਵੀਅਰ ਵੇਰਾਨ

ਪੈਰਿਸ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਮਹਾਮਾਰੀ ਦੇ ਇਸ ਦੌਰ ‘ਚ ਫਰਾਂਸ ਸਰਕਾਰ ਨੇ ਆਪਣੇ ਸਾਰੇ ਨਾਗਰਿਕਾਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਫਰਾਂਸ ਦੇ ਸਿਹਤ ਮੰਤਰੀ ਓਲਿਵਰ ਵੇਰਾਨ ਨੇ ਫਰਾਂਸ ਦੇ ਸਾਰੇ ਨਾਗਰਿਕਾਂ ਲਈ ਕੋਰੋਨਾ ਦਾ ਟੈਸਟ ਮੁਫ਼ਤ ਕਰਨ ਦਾ ਐਲਾਨ ਕੀਤਾ। ਦੱਸ ਦੇਈਏ ਕਿ ਫਰਾਂਸ ਵਿੱਚ ਹੁਣ ਤੱਕ ਕੋਰੋਨਾ ਦੇ 1 ਲੱਖ 80 ਹਜ਼ਾਰ 500 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 30 ਹਜ਼ਾਰ 192 ਲੋਕ ਇਸ ਵਾਇਰਸ ਨਾਲ ਆਪਣੀ ਜਾਨ ਗਵਾ ਚੁੱਕੇ ਹਨ।

ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਕੋਰੋਨਾ ਸੰਕਰਮਣ ਦੇ ਮਾਮਲੇ ‘ਚ ਅਮਰੀਕਾ ਪਹਿਲੇ ਨੰਬਰ ‘ਤੇ ਹੈ। ਅਮਰੀਕਾ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 43 ਲੱਖ 71 ਹਜ਼ਾਰ 800 ਤੋਂ ਪਾਰ ਚਲੀ ਗਈ ਹੈ ਅਤੇ 1 ਲੱਖ 49 ਹਜ਼ਾਰ 849 ਮਰੀਜ਼ਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਬ੍ਰਾਜ਼ੀਲ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 24 ਲੱਖ 19 ਹਜ਼ਾਰ 900 ਤੋਂ ਟੱਪ ਗਈ ਹੈ ਅਤੇ 87 ਹਜ਼ਾਰ 52 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਇਸ ਮਾਮਲੇ ਵਿੱਚ ਤੀਜੇ ਨੰਬਰ ‘ਤੇ ਹੈ, ਜਿੱਥੇ ਮਰੀਜ਼ਾਂ ਦੀ ਕੁੱਲ ਗਿਣਤੀ 14 ਲੱਖ 36 ਹਜ਼ਾਰ ਤੱਕ ਪਹੁੰਚ ਗਈ ਹੈ ਅਤੇ 32 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਰੂਸ ਇਸ ਮਾਮਲੇ ਵਿੱਚ ਚੌਥੇ, ਦੱਖਣੀ ਅਫ਼ਰੀਕਾ ਪੰਜਵੇਂ, ਪੇਰੂ ਛੇਵੇਂ, ਮੈਕਸਿਕੋ ਸੱਤਵੇਂ, ਚਿੱਲੀ ਅੱਠਵੇਂ, ਸਪੇਨ ਨੌਵੇਂ ਅਤੇ ਬ੍ਰਿਟੇਨ ਦਸਵੇਂ ਨੰਬਰ ‘ਤੇ ਹੈ।

ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 1 ਕਰੋੜ 64 ਲੱਖ 12 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦ ਕਿ ਇਨ੍ਹਾਂ ‘ਚੋਂ 1 ਕਰੋੜ 42 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ 6 ਲੱਖ 52 ਹਜ਼ਾਰ 33 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ।

Check Also

ਭਾਈ ਸੁੱਚਾ ਸਿੰਘ ਅਤੇ ਦਿਆਲ ਸਿੰਘ ਆਪਣੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੈਰੋਲ ਤੇ ਪਹੁੰਚੇ ਘਰ

ਚੰਡੀਗੜ੍ਹ : ਸਿੱਖ ਰਿਲੀਫ਼ ਦੇ ਸੇਵਾਦਾਰ ਪਰਮਿੰਦਰ ਸਿੰਘ ਅਮਲੋਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ …

Leave a Reply

Your email address will not be published. Required fields are marked *