ਸ਼ਨੀਵਾਰ ਨੂੰ ਲਾਕਡਾਊਨ ਦੇ ਬਾਵਜੂਦ ਸੂਬੇ ‘ਚ ਜਾਰੀ ਰਿਹਾ ਕੋਰੋਨਾ ਦਾ ਜ਼ੋਰ

TeamGlobalPunjab
2 Min Read

ਨਿਊਜ਼ ਡੈਸਕ : ਸੂਬੇ ਅੰਦਰ ਵੀਕਐਂਡ ਕਰਫ਼ਿਊ ਵਿਚਾਲੇ ਕੋਰੋਨਾ ਦਾ ਜ਼ੋਰ ਜਾਰੀ ਰਿਹਾ । ਸ਼ਨੀਵਾਰ ਨੂੰ ਸਿਰਫ 6 ਜ਼ਿਲ੍ਹਿਆਂ ‘ਚ ਹੀ 2400 ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਵਿਅਕਤੀ ਹਸਪਤਾਲਾਂ ਵਿਚ ਇਲਾਜ ਲਈ ਪਹੁੰਚੇ । ਸੂਬੇ ਦੇ 6 ਜ਼ਿਲ੍ਹਿਆਂ ਦੇ ਕੋਰੋਨਾ ਦੇ ਅੰਕੜੇ ਇਸ ਤਰ੍ਹਾਂ ਰਹੇ:

ਅੰਮ੍ਰਿਤਸਰ

ਅੰਮ੍ਰਿਤਸਰ ਵਿਚ ਸ਼ਨੀਵਾਰ ਨੂੰ 610 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ । ਜ਼ਿਲ੍ਹੇ ਵਿੱਚ 13 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।

 

- Advertisement -

ਮੋਹਾਲੀ

ਜਿਲ੍ਹੇ ਵਿੱਚ ਕੋਵਿਡ-19 ਦੇ 983 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, 230 ਮਰੀਜ਼ ਠੀਕ ਹੋਏ ਹਨ ਅਤੇ ਅਤੇ ਕੋਵਿਡ ਦੇ 9 ਮਰੀਜਾਂ ਦੀ ਮੌਤ ਹੋਈ ਹੈ ।

ਮੁਕਤਸਰ ਸਾਹਿਬ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ ਦੇ 416 ਨਵੇਂ ਮਾਮਲੇ ਸਾਹਮਣੇ ਆਏ ਅਤੇ 17 ਮੌਤਾਂ ਹੋਈਆਂ ਹਨ।

ਹੁਸ਼ਿਆਰਪੁਰ

- Advertisement -

ਜ਼ਿਲ੍ਹਾ ਹੁਸ਼ਿਆਰਪੁਰ ‘ਚ 266 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 7 ਮੌਤਾਂ ਹੋਈਆਂ ਹਨ ।

ਮੋਗਾ

ਸ਼ਨੀਵਾਰ ਨੂੰ ਮੋਗਾ ਵਿਚ ਕੋਰੋਨਾਵਾਇਰਸ ਦੇ 154 ਨਵੇਂ ਮਾਮਲੇ ਸਾਹਮਣੇ ਆਏ ਹਨ।

ਪਟਿਆਲਾ

ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈਆ 31 ਮੌਤਾਂ ਹੋਈਆਂ ਹਨ। ਮਿਤ੍ਰਕਾਂ ਵਿਚੋਂ 14 ਪਟਿਆਲਾ ਅਤੇ 16 ਦੂਜੇ ਜ਼ਿਲ੍ਹਿਆਂ ਦੇ ਵਸਨੀਕ ਸਨ। ਇਹਨਾਂ 31 ਮਰੀਜ਼ਾਂ ਵਿਚੋਂ 1 ਮਰੀਜ਼ ਦੂਜੇ ਸੂਬੇ ਨਾਲ ਸਬੰਧਤ ਸੀ। ਕੋਵਿਡ ਦੇ 58 ਨਵੇਂ ਕੇਸਾਂ ਦੀ ਪੁਸਟੀ ਹੋਈ ਦੂਜੇ ਸਬਿਆਂ ਨਾਲ ਸਬੰਧਤ 3 ਕੋਵਿਡ ਮਰੀਜ਼ ਆਏ। 21 ਮਰੀਜ਼ ਸਿਹਤਯਾਬ ਹੋਣ ਤੇ ਘਰ ਭੇਜੇ ਗਏ।

Share this Article
Leave a comment