ਪੰਜਾਬ ਅੰਦਰ ਕੋਰੋਨਾ ਪਾਬੰਦੀਆਂ ਨੂੰ 15 ਮਈ ਤੱਕ ਵਧਾਇਆ ਗਿਆ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਪਹਿਲਾਂ ਤੋਂ ਜਾਰੀ ਪਾਬੰਦੀਆਂ ਨੂੰ 15 ਮਈ ਤੱਕ ਵਧਾ ਦਿੱਤਾ ਹੈ। ਸੂਬੇ ਅੰਦਰ ਨਾਈਟ ਕਰਫਿਊ ਤੋਂ ਲੈ ਕੇ ਕੋਰੋਨਾ ਪਾਬੰਦੀਆਂ ਨੂੰ ਅਗਲੇ ਦੋ ਹਫ਼ਤਿਆਂ ਤਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਸੂਬੇ ਅੰਦਰ ਸਕੂਲ, ਕਾਲਜ, ਜਿੰਮ, ਸਿਨੇਮਾ, ਸਪਾ ਸੈਂਟਰ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਆਦਿ 15 ਮਈ ਤੱਕ ਬੰਦ ਰਹਿਣਗੇ।

ਪਬਲਿਕ ਟਰਾਂਸਪੋਰਟ ਬਸ, ਟੈਕਸੀ ਅਤੇ ਆਟੋ ਨੂੰ 50 ਫੀਸਦੀ ਸਵਾਰੀਆਂ ਨਾਲ ਹੀ ਚਲਾਇਆ ਜਾਵੇਗਾ । ਇਸ ਦੇ ਨਾਲ ਹੀ ਰੈਸਟੋਰੈਂਟ, ਕੈਫੇ, ਕੌਫੀ ਸ਼ਾਪ , ਫਾਸਟ ਫੂਡ ਆਊਟਲੇਟ , ਢਾਬਿਆਂ ਆਦਿ ਵਿਚ ਭੋਜਨ ਪਰੋਸਨ ਦੀ ਆਗਿਆ ਨਹੀਂ ਹੋਵੇਗੀ, ਪਰ ਇਨ੍ਹਾਂ  ਵੱਲੋਂ ਹੋਮ ਡਿਲੀਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕੇਗੀ।

ਦੁਕਾਨਾਂ ਖੋਲ੍ਹਣ ਅਤੇ ਬੰਦ ਕਰਨ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ । ਸਾਰੀਆਂ ਦੁਕਾਨਾਂ, ਮਾਲ ਅਤੇ ਮਲਟੀਪਲੈਕਸ ਦੀਆਂ ਦੁਕਾਨਾਂ ਸ਼ਾਮੀਂ 5 ਵਜੇ ਤੱਕ ਹੀ ਖੁੱਲੀਆਂ ਰਹਿ ਸਕਣਗੀਆਂ । ਹਫ਼ਤਾਵਾਰੀ ਮੰਡੀਆਂ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ । ਨਾਈਟ ਕਰਫ਼ਿਊ ਦਾ ਸਮਾਂ ਸ਼ਾਮੀਂ 6 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ । ਵੀਕਐਂਡ ਲਾਕਡਾਊਨ ਜਾਰੀ ਰਹੇਗਾ।

- Advertisement -

ਸੂਬੇ ਅੰਦਰ ਸਮਾਜਿਕ ਧਾਰਮਿਕ ਅਤੇ ਸਿਆਸੀ ਇਕੱਠ ਤੇ ਪਾਬੰਦੀ ਰਹੇਗੀ। ਵਿਆਹ ਸ਼ਾਦੀ ਅਤੇ ਸਸਕਾਰ ਦੇ ਸਮਾਗਮਾਂ ਵਿੱਚ 20 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਣਗੇ ।

10 ਤੋਂ ਵੱਧ ਲੋਕਾਂ ਦੇ ਇਕੱਠ ਵਾਲੇ ਸਮਾਗਮਾਂ ਵਾਸਤੇ ਪ੍ਰਸ਼ਾਸ਼ਨ ਤੋਂ ਬਕਾਇਦਾ ਆਗਿਆ ਲੈਣੀ ਹੋਵੇਗੀ ।

ਹਾਲਾਂਕਿ ਲੋੜੀਂਦੀਆਂ ਸੇਵਾਵਾਂ ਨੂੰ ਕਰਫ਼ਿਊ ਤੋਂ ਬਾਹਰ ਰੱਖਿਆ ਗਿਆ ਹੈ। ਮੈਡੀਕਲ ਦੁਕਾਨਾਂ, ਹਸਪਤਾਲ ਆਦਿ ਨੂੰ ਛੋਟ ਦਿੱਤੀ ਗਈ ਹੈ। ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀ, ਫਲ, ਅੰਡੇ, ਮੀਟ ਆਦਿ ਦੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ।ਬਸ, ਟ੍ਰੇਨ, ਹਵਾਈ ਯਾਤਰੀਆਂ ਦੀ ਆਵਾਜਾਈ ਨੂੰ ਇਨ੍ਹਾਂ ਪਾਬੰਦੀਆਂ ਤੋਂ ਬਾਹਰ ਰੱਖਿਆ ਗਿਆ ਹੈ।ਉਦਯੋਗਿਕ ਕਾਰਖਾਨੇ ਜਿੱਥੇ 24 ਘੰਟੇ ਸ਼ਿਫਟਾਂ ਲੱਗਦੀਆਂ ਹਨ, ਯਾਨੀ ਉਦਯੋਗ ਖੁੱਲ੍ਹੇ ਰਹਿਣਗੇ।ਉਸਾਰੀ ਦਾ ਕੰਮ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਾਰੀ ਰਹੇਗਾ।

Share this Article
Leave a comment