ਪੰਜਾਬ ‘ਚ ਕੋਰੋਨਾ ਦੇ 3 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ, ਨਵਾਂਸ਼ਹਿਰ ਦੇ ਮ੍ਰਿਤਕ ਦੇ ਹਨ ਰਿਸ਼ਤੇਦਾਰ

TeamGlobalPunjab
1 Min Read

ਚੰਡੀਗੜ੍ਹ: ਸੂਬੇ ਵਿੱਚ ਮੰਗਲਵਾਰ ਨੂੰ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਤਿੰਨ ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ਿਟਿਵ ਆ ਗਈ ਹੈ। ਇਹ ਤਿੰਨੇ ਕੋਰੋਨਾ ਸੰਕਰਮਣ ਬਲਦੇਵ ਸਿੰਘ ਦੇ ਰਿਸ਼ਤੇਦਾਰ ਹਨ ਅਤੇ ਹੁਣੇ ਫਿਲੌਰ ਵਿੱਚ ਦਾਖਲ ਹਨ। ਪੀੜਤ ਮ੍ਰਿਤਕ ਬਲਦੇਵ ਦੀ ਸਾਲੀ, ਸਾਢੂ ਅਤੇ ਉਨ੍ਹਾਂ ਦਾ ਪੁੱਤਰ ਹੈ। ਨਵਾਂਸ਼ਹਿਰ ਵਿੱਚ ਵੀ ਮੰਗਲਵਾਰ ਨੂੰ ਤਿੰਨ ਨਵੇਂ ਕੇਸ ਸਾਹਮਣੇ ਆਏ। ਤਿੰਨਾਂ ਮ੍ਰਿਤਕ ਬਲਦੇਵ ਦੇ ਜਾਣਕਾਰ ਹਨ। ਦੋ ਪਿੰਡ ਪਠਲਾਵਾ ਦੇ ਹੀ ਹਨ ਅਤੇ ਇੱਕ ਨੇੜੇ ਦੇ ਪਿੰਡ ਸੁੱਜੋਂ ਦਾ ਵਾਸੀ ਹੈ।

ਸੋਮਵਾਰ ਨੂੰ ਜਿਹੜੇ ਦੋ ਨਵੇਂ ਮਾਮਲੇ ਸਾਹਮਣੇ ਆਏ ਉਨ੍ਹਾਂ ‘ਚੋਂ ਇੱਕ ਨਵਾਂਸ਼ਹਿਰ ਵਿੱਚ ਕੋਰੋਨਾ ਕਾਰਨ ਮਾਰੇ ਗਏ ਵਿਅਕਤੀ ਦਾ ਪੋਤਾ ਹੈ। ਦੂਜਾ ਮਾਮਲਾ ਮੁਹਾਲੀ ਦਾ ਹੈ ਜਿਸ ਵਿੱਚ ਪਹਿਲਾਂ ਤੋਂ ਕੋਰੋਨਾ ਪੀੜਤ ਦੀ ਮਕਾਨ ਮਾਲਕਣ ਪਾਜ਼ਿਟਿਵ ਪਾਈ ਗਈ ਹੈ। ਇਨ੍ਹਾਂ ਦੋਨਾਂ ਤੋਂ ਇਲਾਵਾ ਪੀੜਤਾਂ ਦੇ ਪਰਿਵਾਰ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਸਟੇਟ ਕੰਟਰੋਲ ਰੂਮ ਦੇ ਮੁਤਾਬਕ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਉੱਥੇ ਹੀ ਸੂਬੇ ਚ ਕੋਰੋਨਾ ਨਾਲ ਸੰਕ੍ਰਮਿਤ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। 22 ਜਿਲੀਆਂ ‘ਚੋਂ ਹੁਣ ਤੱਕ 18 ਜਿਲ੍ਹੇ ਕੋਰੋਨਾ ਦੀ ਤੋਂ ਬਚੇ ਹੋਏ ਹਨ ।

Share this Article
Leave a comment